DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਟਕ ‘ਸੁਲਘਦੀ ਧਰਤੀ’ ਦਾ ਮੰਚਨ

ਤਰਕਸ਼ੀਲ ਸੁਸਾਇਟੀ ਨੇ ਨੁੱਕੜ ਨਾਟਕ ਕਰਵਾਏ
  • fb
  • twitter
  • whatsapp
  • whatsapp
featured-img featured-img
ਗੜ੍ਹਸ਼ੰਕਰ ਨੇੜਲੇ ਪਿੰਡ ’ਚ ਇਕੱਤਰ ਨਾਟਕ ਟੀਮਾਂ ਅਤੇ ਲੋਕ।
Advertisement

ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਵੱਲੋਂ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਸਹਿਯੋਗ ਨਾਲ ਪਿੰਡਾਂ ’ਚ ਨੁੱਕੜ ਨਾਟਕਾਂ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਗੜ੍ਹਸ਼ੰਕਰ ਦੇ ਪਿੰਡਾਂ ਅਤੇ ਸਕੂਲਾਂ ਤੋਂ ਕੀਤੀ। ਇਨ੍ਹਾਂ ਨਾਟਕਾਂ ਦੀ ਲੜੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ, ਰੋੜਮਜਾਰਾ, ਬੱਬਰਾਂ ਦੇ ਪਿੰਡ ਰਾਮਗੜ੍ਹ ਝੂੰਗੀਆਂ, ਚੱਕ ਹਾਜੀ ਪੁਰ ’ਚ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਠੱਗੀ’ ਅਤੇ ਨਸ਼ਿਆਂ ਵਿਰੁੱਧ ਨਾਟਕ ‘ਸੁਲਘਦੀ ਧਰਤੀ’ ਦਾ ਮੰਚਨ ਕੀਤਾ ਗਿਆ। ਸਰਕਾਰੀ ਸਕੂਲ ਬੋੜਾ ’ਚ ਇੰਚਾਰਜ ਮਨਜੀਤ ਸਿੰਘ, ਨਰੇਸ਼, ਪਰਮਿੰਦਰ ਪੱਖੋਵਾਲ ਅਤੇ ਰੋੜਮਜਾਰਾ ਸਕੂਲ ’ਚ ਸਰਪੰਚ ਰਾਮ ਪ੍ਰਕਾਸ਼ ਦੀ ਅਗਵਾਈ ’ਚ ਇਕੱਤਰ ਸਿੰਘ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਦੇ ਸੱਭਿਆਚਾਰਕ ਵਿੰਗ ਦੇ ਮੁਖੀ ਜੋਗਿੰਦਰ ਸਿੰਘ ਨੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਵਿਦਿਆਰਥਣ ਨਮਨੀਤ ਇਬਰਾਹੀਮ ਪੁਰੀ ਨੇ ਇਨਕਲਾਬੀ ਕਵਿਤਾਵਾਂ ਪੜ੍ਹੀਆਂ। ਕਮਲਜੀਤ ਕੁੱਲੇਵਾਲ ਨੇ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ। ਸਰਪੰਚ ਚੱਕ ਹਾਜੀ ਪੁਰ ਡਾ. ਰਾਮ ਲਾਲ, ਮੁਕੇਸ਼ ਗੁਜਰਾਤੀ, ਕੁਲਵਿੰਦਰ ਚਾਹਲ, ਮੋਹਣ ਲਾਲ, ਬੰਸੀ ਲਾਲ ਆਦਿ ਨੇ ਧੰਨਵਾਦ ਕੀਤਾ।

Advertisement

Advertisement
×