ਸਕੂਲ ’ਚ ਸਪੋਰਟਸ ਮੀਟ
ਸਟੇਟ ਪਬਲਿਕ ਸਕੂਲ ਸ਼ਾਹਕੋਟ ਨੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਜੂਨੀਅਰ ਸਪੋਰਟਸ ਮੀਟ ਕਰਵਾਈ ਗਈ। ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਵੱਲੋਂ ਸ਼ਮ੍ਹਾ ਰੋਸ਼ਨ ਕੀਤੀ ਗਈ। ਵਿਦਿਆਰਥੀਆਂ ਨੇ ਖੇਡਾਂ ਨਾਲ ਸਬੰਧਿਤ...
Advertisement
ਸਟੇਟ ਪਬਲਿਕ ਸਕੂਲ ਸ਼ਾਹਕੋਟ ਨੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਜੂਨੀਅਰ ਸਪੋਰਟਸ ਮੀਟ ਕਰਵਾਈ ਗਈ। ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਵੱਲੋਂ ਸ਼ਮ੍ਹਾ ਰੋਸ਼ਨ ਕੀਤੀ ਗਈ। ਵਿਦਿਆਰਥੀਆਂ ਨੇ ਖੇਡਾਂ ਨਾਲ ਸਬੰਧਿਤ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੀਰੂ ਅਰੋੜਾ ਨੇ ਐਕਸ਼ਨ ਗੀਤ ਪੇਸ਼ ਕੀਤਾ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਸਪੋਰਟਸ ਮੀਟ ’ਚ 50 ਮੀਟਰ, ਬਲੂਨ ਬੈਲਸਿੰਗ, ਲੈਮਨ, ਕੈਨ ਬੈਲਸਿੰਗ, ਬੋਰੀ ਅਤੇ ਬੈਕ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਐਕਟੀਵਿਕਟੀ ਕੋਆਰਡੀਨੇਟਰ ਸੁਖਵੰਤ ਸਿੰਘ, ਕੇ ਜੀ ਵਿੰਗ ਦੀ ਕੋਆਰਡੀਨੇਟਰ ਕਰਮਜੀਤ ਕੌਰ, ਸੁਰਿੰਦਰ ਕੌਰ, ਮਨਜਿੰਦਰ ਮਸੀਹ, ਦੀਪਤੀ ਮਾਲਤੀ, ਲਖਬੀਰ ਕੌਰ, ਸੁਵੇਤਾ ਅਤੇ ਸ਼ੁਭਮ ਨੇ ਸਪੋਰਟਸ ਮੀਟ ਨੂੰ ਨੇਪਰੇ ਚੜ੍ਹਾਉਣ ’ਚ ਅਹਿਮ ਭੂਮਿਕਾ ਨਿਭਾਈ। ਡਾਇਰੈਕਟਰ, ਪ੍ਰਿੰਸੀਪਲ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਐਂਥਨੀ ਮਸੀਹ ਨੇ ਜੇਤੂਆਂ ਦਾ ਸਨਮਾਨ ਕੀਤਾ।
Advertisement
Advertisement
Advertisement
×

