DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਖੇਡਾਂ ਵਤਨ ਪੰਜਾਬ ਦੀਆਂ-2025’ ਮਸ਼ਾਲ ਦਾ ਜਲੰਧਰ ਪੁੱਜਣ ’ਤੇ ਸਵਾਗਤ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਤਹਿਤ ਮਸ਼ਾਲ (ਟਾਰਚ ਰਿਲੇਅ) ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪਹੁੰਚੀ। ਕਪੂਰਥਲਾ ਤੋਂ ਆਈ ਇਸ ਮਸ਼ਾਲ ਨੂੰ ਅੱਜ ਸਵੇਰੇ 8.30 ਵਜੇ ਦੇ...
  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਤਹਿਤ ਮਸ਼ਾਲ (ਟਾਰਚ ਰਿਲੇਅ) ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪਹੁੰਚੀ। ਕਪੂਰਥਲਾ ਤੋਂ ਆਈ ਇਸ ਮਸ਼ਾਲ ਨੂੰ ਅੱਜ ਸਵੇਰੇ 8.30 ਵਜੇ ਦੇ ਕਰੀਬ ਪਿੰਡ ਮੰਡ ਪਹੁੰਚਣ ’ਤੇ ਖਿਡਾਰੀਆਂ ਵੱਲੋਂ ਰਿਸੀਵ ਕੀਤਾ ਗਿਆ। ਉਪਰੰਤ ਸਥਾਨਕ ਸਰਕਟ ਹਾਊਸ ਵਿੱਚ ਪਹੁੰਚਣ ’ਤੇ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਡ ਮੰਗਲ ਸਿੰਘ ਬੱਸੀ, ਏ ਡੀ ਸੀ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਆਦਿ ਵੱਲੋਂ ਮਸ਼ਾਲ ਦਾ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ-2025’ ਨੂੰ ਸਮਰਪਿਤ ਇਹ ਮਸ਼ਾਲ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਰਵਾਨਾ ਹੋਈ ਸੀ। ਇਸ ਤੋਂ ਬਾਅਦ ਮਸ਼ਾਲ ਨੂੰ ਅਗਲੇ ਪੜਾਅ ਮੋਗਾ ਲਈ ਰਵਾਨਾ ਕਰ ਦਿੱਤਾ ਗਿਆ।

Advertisement

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਜ਼ਿਲ੍ਹੇ ਵਿੱਚ 3 ਤੋਂ 15 ਸਤੰਬਰ ਤੱਕ ਬਲਾਕ ਪੱਧਰ ’ਤੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਵੀ ਖੇਡ ਮੁਕਾਬਲੇ ਹੋਣਗੇ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ, ਅੰਤਰਰਾਸ਼ਟਰੀ ਕੋਚ ਵਿਕਰਮਜੀਤ ਸਿੰਘ, ਕੋਚ ਉਮੇਸ਼ ਸ਼ਰਮਾ, ਭਵਖੰਡਨ ਸਿੰਘ ਅਤੇ ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਖੇਡ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਖਿਡਾਰੀ ਮੌਜੂਦ ਸਨ।

Advertisement
×