ਯੂਨੀਵਰਸਿਟੀ ਕਾਲਜ ’ਚ ਖੇਡ ਦਿਵਸ ਮਨਾਇਆ
ਕੌਮੀ ਖੇਡ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ’ਚ ਖੇਡ ਮੁਕਾਬਲੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਟੇਟ ਅਵਾਰਡੀ ਸਰੀਰਿਕ ਅਧਿਆਪਕ ਰੋਸ਼ਨ ਖੇੜਾ ਦੀ ਖੇਡਾਂ ਦੀ ਮਹੱਤਤਾ...
Advertisement
ਕੌਮੀ ਖੇਡ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ’ਚ ਖੇਡ ਮੁਕਾਬਲੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਟੇਟ ਅਵਾਰਡੀ ਸਰੀਰਿਕ ਅਧਿਆਪਕ ਰੋਸ਼ਨ ਖੇੜਾ ਦੀ ਖੇਡਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸੈਣ ਸਮਾਜ ਵੈਲਫ਼ੇਅਰ ਬੋਰਡ ਦੇ ਮੱਖਣ ਲਾਲ ਪੱਲਣ ਚੇਅਰਮੈਨ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਬਣਾਈ ਰੱਖਣ ਦੇ ਤਰੀਕੇ ਦੱਸੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੇ ਪ੍ਰਿੰਸੀਪਲ ਚੰਦਰ ਸ਼ੇਖਰ ਵਰਮਾ, ਜੰਡਿਆਲਾ ਲੋਕ ਭਲਾਈ ਮੰਚ ਦੇ ਨੁਮਾਇੰਦੇ ਜਸਵਿੰਦਰ ਸਿੰਘ, ਕਾਲਜ ਦੇ ਪ੍ਰਿੰਸੀਪਲ ਡਾ, ਜਗਸੀਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਖੇਡਾਂ ’ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਇਸ ਮੌਕੇ ਸਪੂਨ ਰੇਸ, ਸੈਕ ਰੇਸ, ਥਰੀ ਲੈਗ ਰੇਸ, ਕੈਰਮ ਬੋਰਡ, ਟਗ ਆਫ਼ ਵਾਰ ਕਰਵਾਏ ਗਏ।
Advertisement
Advertisement
×