DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸਡੀ ਸਕੂਲ ਆਦਮਪੁਰ ਵਿੱਚ ਭਾਸ਼ਣ ਮੁਕਾਬਲੇ

ਪੱਤਰ ਪ੍ਰੇਰਕ ਜਲੰਧਰ, 3 ਦਸੰਬਰ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿੱਚ ਭਾਸ਼ਣ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਬਿੰਦੂ ਸ਼ਿਗਾਰੀ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਰਵਾਏ ਗਏ। ਇਸ ਮਗਰੋਂ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ...
  • fb
  • twitter
  • whatsapp
  • whatsapp
featured-img featured-img
ਭਾਸ਼ਣ ਮੁਕਾਬਿਲਆਂ ਦੇ ਜੇਤੂ ਵਿਦਿਆਰਥੀ।
Advertisement

ਪੱਤਰ ਪ੍ਰੇਰਕ

ਜਲੰਧਰ, 3 ਦਸੰਬਰ

Advertisement

ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿੱਚ ਭਾਸ਼ਣ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਬਿੰਦੂ ਸ਼ਿਗਾਰੀ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਰਵਾਏ ਗਏ। ਇਸ ਮਗਰੋਂ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਪਹਿਲੇ ਗਰੁੱਪ (ਪਹਿਲੀ ਤੋਂ ਦੂਜੀ ਕਲਾਸ) ਵਿੱਚ ਅਨਿਕਾ ਸ਼ਰਮਾ ਪਹਿਲੇ, ਸੰਚਲੀਨ ਦੂਜੇ ਅਤੇ ਪ੍ਰਭਗੁਨ ਸਿੰਘ ਤੀਜੇ ਸਥਾਨ, ਦੂਜੇ ਗਰੁੱਪ (ਤੀਜੀ ਤੋਂ ਪੰਜਵੀ ਕਲਾਸ) ਵਿੱਚ ਸੀਰਤ ਪਹਿਲੇ, ਕਮਲਪ੍ਰੀਤ ਅਤੇ ਸੁਨੈਨਾ ਦੂਜੇ ਅਤੇ ਹਰਨੂਰ ਤੀਜੇ ਸਥਾਨ, ਤੀਜੇ ਗਰੁੱਪ (ਛੇਵੀਂ ਤੋਂ ਸੱਤਵੀਂ ਕਲਾਸ) ਵਿੱਚ ਸਿਮਰਨ ਪਹਿਲੇ, ਰੀਹਾਨ ਸਹੋਤਾ ਅਤੇ ਲਵਜੀਤ ਦੂਜੇ ਤੇ ਮਨਪ੍ਰੀਤ ਕੌਰ ਤੀਜੇ ਸਥਾਨ, ਚੌਥੇ ਗਰੁੱਪ (ਅੱਠਵੀਂ ਤੋਂ ਨੌਵੀਂ ਕਲਾਸ) ਵਿੱਚ ਤਾਨੀਆ ਤੇ ਜਸਲੀਨ ਕੌਰ ਪਹਿਲੇ, ਜਸਕਰਨ ਦੂਜੇ ਤੇ ਨਿਮਰਤ ਕੌਰ ਤੀਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪਹਿਲੇ ਗਰੁੱਪ (ਛੇਵੀਂ ਤੋਂ ਸਤਵੀਂ ਕਲਾਸ) ਵਿੱਚ ਗੁਰਲੀਨ ਨੇ ਪਹਿਲਾ, ਸੁਖਜੀਤ ਕੌਰ ਨੇ ਦੂਜਾ ਤੇ ਬਿਰੇਨ ਅਤੇ ਸੁੱਖਮਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਦੂਜੇ ਗਰੁੱਪ (ਛੇਵੀਂ ਤੋਂ ਨੌਵੀਂ ਕਲਾਸ) ਵਿੱਚ ਮਨਜੋਤ ਕੌਰ ਨੇ ਪਹਿਲਾ, ਹਰਸ਼ਪ੍ਰੀਤ ਨੇ ਦੂਜਾ ਅਤੇ ਡੋਲੀ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਵਾਮੀ ਰਾਮ ਭਾਰਤੀ, ਮੀਨਾ ਪਰਾਸ਼ਰ, ਜਤਿੰਦਰ ਕੁਮਾਰ ਡੋਗਰਾ, ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Advertisement
×