ਯੁਵਕ ਮੇਲੇ ’ਚ ਸਿੱਖ ਨੈਸ਼ਨਲ ਕਾਲਜ ਦੀ ਝੰਡੀ
ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜ਼ੋਨ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਕਲਾ, ਸਾਹਿਤ ਤੇ ਸੱਭਿਆਚਾਰ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਦਿਆਂ ਸਿੱਖ...
ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜ਼ੋਨ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਕਲਾ, ਸਾਹਿਤ ਤੇ ਸੱਭਿਆਚਾਰ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਦਿਆਂ ਸਿੱਖ ਨੈਸ਼ਨਲ ਕਾਲਜ ਬੰਗਾ 114 ਅੰਕਾਂ ਨਾਲ ਲਗਾਤਾਰ ਪੰਜਵੀਂ ਵਾਰ ਓਵਰਆਲ ਚੈਂਪੀਅਨ ਬਣਿਆ। ਕਾਲਜ ਨੇ ਸਕਿੱਟ, ਮਾਈਕ, ਭੰਗੜਾ, ਫੈਂਸੀ ਡਰੈੱਸ, ਵਾਰ, ਲੋਕ ਗੀਤ, ਕਾਰਟੂਨਿੰਗ, ਪੋਸਟਰ ਮੇਕਿੰਗ, ਫੁਲਕਾਰੀ, ਐਲੋਕਿਊਸ਼ਨ (ਪੰਜਾਬੀ), ਫੋਕ ਆਰਕੈਸਟਰਾ, ਲੁੱਡੀ, ਸਮੂਹ ਗਾਇਨ, ਕਲਾਸੀਕਲ ਵੋਕਲ (ਸੋਲੋ), ਵਾਦ-ਵਿਵਾਦ (ਅੰਗਰੇਜ਼ੀ) ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਯੂਥ ਫੈਸਟੀਵਲ ਦੀ ਮੇਜ਼ਬਾਨੀ ਦੇਣ ਲਈ ਯੂਨੀਵਰਸਿਟੀ ਦੇ ਨੁਮਾਇੰਦਿਆਂ ਡਾ. ਅਮਨਦੀਪ ਸਿੰਘ, ਸਮੁੱਚੇ ਭਾਗੀਦਾਰ ਕਾਲਜਾਂ ਤੇ ਆਪਣੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਪੂਜਾ ਤੇ ਪ੍ਰੋ. ਪ੍ਰੀਤ ਕਮਲ ਨੇ ਕੀਤਾ। ਸਮਾਰੋਹ ਦੇ ਆਖੀਰ ਵਿੱਚ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਜੇਤੂਆਂ ਨੂੰ ਵਧਾਈ ਦਿੱਤੀ।

