ਹੜ੍ਹ ਪੀੜਤਾਂ ਲਈ ਸਮੱਗਰੀ ਲੈ ਕੇ ਪੁੱਜੇ ਸ਼ਰਮਾ ਤੇ ਭੱਲਾ ਪਰਿਵਾਰ
ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਮਰਹੂਮ ਜਸਵਿੰਦਰ ਭੱਲਾ ਦੀ ਟੀਮ ਵੱਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ, ਕੰਮੇਵਾਲ ਤੇ ਬਾਊਪੁਰ ਦਾ ਦੌਰਾ ਕੀਤਾ ਗਿਆ। ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਪੁਖਰਾਜ ਭੱਲਾ, ਪੁੱਤਰੀ...
Advertisement
ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਮਰਹੂਮ ਜਸਵਿੰਦਰ ਭੱਲਾ ਦੀ ਟੀਮ ਵੱਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ, ਕੰਮੇਵਾਲ ਤੇ ਬਾਊਪੁਰ ਦਾ ਦੌਰਾ ਕੀਤਾ ਗਿਆ। ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਪੁਖਰਾਜ ਭੱਲਾ, ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲਾਨਿੰਗ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਐੱਮ ਐੱਸ ਔਜਲਾ, ਕਾਮੇਡੀਅਨ ਦੀਪਕ ਰਾਜਾ, ਸੁਸ਼ੀਲ ਸ਼ਰਮਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਨਵਦੀਪ ਸਿੰਘ ਸੂਜੋਕਾਲੀਆ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ, ਬਰੈੱਡ ਤੇ ਦਵਾਈਆਂ ਵੰਡੀਆਂ। ਹੜ੍ਹ ਪੀੜਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਕਣਕ ਦੀ ਬਿਜਾਈ ਲਈ ਖਾਦ, ਬੀਜ ਤੇ ਪਸ਼ੂਆਂ ਦੇ ਚਾਰੇ ਦਾ ਅਗਲੇ ਦੋ ਮਹੀਨਿਆਂ ਲਈ ਪ੍ਰਬੰਧ ਕੀਤਾ ਜਾਵੇ।
Advertisement
Advertisement
×