ਬਾਰਾਂ ਘੰਟੇ ਖੁੱਲ੍ਹਣਗੇ ਸੇਵਾ ਕੇਂਦਰ ਤੇ ਐੱਸਡੀਐੱਮ ਦਫ਼ਤਰ
ਲੋਕਾਂ ਨੂੰ ਵਧੀਆ ਸਹੂਲਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਸੇਵਾ ਕੇਂਦਰ, ਐੱਸਡੀਐੱਮ ਦਫਤਰ ਫਗਵਾੜਾ ਦੇ ਕੰਮਕਾਜ ਦੇ ਸਮੇਂ ’ਚ ਵਾਧਾ ਕੀਤਾ ਗਿਆ ਹੈ। ਹੁਣ ਇਹ ਸੇਵਾ ਕੇਂਦਰ ਨਵੇਂ ਸਮੇਂ ਅਨੁਸਾਰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ। ਡਿਪਟੀ...
Advertisement
ਲੋਕਾਂ ਨੂੰ ਵਧੀਆ ਸਹੂਲਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਸੇਵਾ ਕੇਂਦਰ, ਐੱਸਡੀਐੱਮ ਦਫਤਰ ਫਗਵਾੜਾ ਦੇ ਕੰਮਕਾਜ ਦੇ ਸਮੇਂ ’ਚ ਵਾਧਾ ਕੀਤਾ ਗਿਆ ਹੈ। ਹੁਣ ਇਹ ਸੇਵਾ ਕੇਂਦਰ ਨਵੇਂ ਸਮੇਂ ਅਨੁਸਾਰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਆਪਣੀ ਦਫਤਰੀ ਜਾਂ ਨਿੱਜੀ ਜ਼ਿੰਦਗੀ ’ਚ ਕਿਸੇ ਵਿਘਨ ਤੋਂ ਬਿਨਾਂ ਆਸਾਨੀ ਨਾਲ ਸਰਕਾਰੀ ਸੇਵਾਵਾਂ ਹਾਸਲ ਕਰਨ ’ਚ ਮੱਦਦ ਮਿਲੇਗੀ ਤੇ ਜੋ ਲੋਕ ਦਿਨ ਭਰ ਦਫ਼ਤਰ ਜਾਂ ਕੰਮ ’ਚ ਰੁਝੇ ਰਹਿੰਦੇ ਹਨ, ਉਹ ਹੁਣ ਸ਼ਾਮ ਦੇ ਸਮੇਂ ਵੀ ਸੇਵਾਵਾਂ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਹਰ ਦਿਨ ਐਤਵਾਰ ਤੇ ਸਰਕਾਰੀ ਛੁੱਟੀਆਂ ਛੱਡ ਕੇ ਲਗਾਤਾਰ ਚੱਲੇਗਾ।
Advertisement
Advertisement