ਟਰਾਲੇ ਥੱਲੇ ਆਉਣ ਕਾਰਨ ਸੱਤ ਸਾਲਾ ਬੱਚੀ ਦੀ ਮੌਤ
ਹੁਸ਼ਿਆਰਪੁਰ ਜਲੰਧਰ ਸੜਕ ’ਤੇ ਅੱਜ ਸ਼ਾਮ ਪਿੱਪਲਾਂਵਾਲਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਸੱਤ ਸਾਲਾ ਬੱਚੀ ਦੀ ਟਰਾਲੇ ਥੱਲੇ ਆਉਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੱਲਲਾਂਵਾਲਾ ਵਾਸੀ ਸੰਦੀਪ ਕੌਰ ਐਕਟਿਵਾ ’ਤੇ ਆਪਣੀ ਲੜਕੀ ਗੁਰਕੀਰਤ ਨੂੰ ਟਿਊਸ਼ਨ ਲਈ ਛੱਡਣ ਜਾ...
Advertisement
ਹੁਸ਼ਿਆਰਪੁਰ ਜਲੰਧਰ ਸੜਕ ’ਤੇ ਅੱਜ ਸ਼ਾਮ ਪਿੱਪਲਾਂਵਾਲਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਸੱਤ ਸਾਲਾ ਬੱਚੀ ਦੀ ਟਰਾਲੇ ਥੱਲੇ ਆਉਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੱਲਲਾਂਵਾਲਾ ਵਾਸੀ ਸੰਦੀਪ ਕੌਰ ਐਕਟਿਵਾ ’ਤੇ ਆਪਣੀ ਲੜਕੀ ਗੁਰਕੀਰਤ ਨੂੰ ਟਿਊਸ਼ਨ ਲਈ ਛੱਡਣ ਜਾ ਰਹੀ ਸੀ। ਸੜਕ ’ਤੇ ਜਾਂਦਿਆਂ ਪਿੱਛੋਂ ਆ ਰਹੇ ਇਕ ਟਰਾਲੇ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਲੜਕੀ ਦੀ ਥਾਂ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਮਹਿਲਾ ਨੂੰ ਸਿਵਲ ਹਪਤਾਲ ਪਹੁੰਚਾਇਆ ਗਿਆ। ਮਾਡਲ ਟਾਊਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਰਾਲੇ ਨੂੰ ਕਬਜ਼ੇ ’ਚ ਲੈ ਲਿਆ ਤੇ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement