DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਨਸ਼ਿਆਂ ਦੀ ਦੁਰਵਰਤੋਂ, ਨੁਕਸਾਨ ਤੇ ਰੋਕਥਾਮ’ ਵਿਸ਼ੇ ਉੱਤੇ ਸੈਮੀਨਾਰ

ਪੱਤਰ ਪ੍ਰੇਰਕ ਜਲੰਧਰ, 1 ਮਈ ਸੰਤ ਬਾਬਾ ਭਾਗ ਸਿੰਘ ਯੂਨੀਵਿਰਸਿਟੀ ਖਿਆਲਾ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਅਤੇ ਉੱਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ, ਹਰਦਮਨ ਸਿੰਘ ਮਿਨਹਾਸ (ਸਕੱਤਰ) ਦੇ ਨਿਰਦੇਸ਼ ਤਹਿਤ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ੇ ਦੀ ਲਤ...
  • fb
  • twitter
  • whatsapp
  • whatsapp
featured-img featured-img
ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਡਾ. ਨੀਸ਼ਾ ਛਾਬੜਾ ਤੇ ਵਾਇਸ ਚਾਂਸਲਰ ਡਾ.ਧਰਮਜੀਤ ਸਿੰਘ ਪਰਮਾਰ।
Advertisement

ਪੱਤਰ ਪ੍ਰੇਰਕ

ਜਲੰਧਰ, 1 ਮਈ

Advertisement

ਸੰਤ ਬਾਬਾ ਭਾਗ ਸਿੰਘ ਯੂਨੀਵਿਰਸਿਟੀ ਖਿਆਲਾ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਅਤੇ ਉੱਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ, ਹਰਦਮਨ ਸਿੰਘ ਮਿਨਹਾਸ (ਸਕੱਤਰ) ਦੇ ਨਿਰਦੇਸ਼ ਤਹਿਤ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣਾ ਅਤੇ ਸਮਾਜ ਵਿੱਚ ਇਸ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਸਮਾਰੋਹ ਦੀ ਸ਼ੁਰੂਆਤ ਗੁਰਮਤਿ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸ਼ਮ੍ਹਾਂ ਰੌਸ਼ਨ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਡਾ. ਹਰਪ੍ਰੀਤ ਸਿੰਘ ਨੇ ਯੂਨੀਵਰਸਿਟੀ ਵੱਲੋਂ ਨਿਰੰਤਰ ਕੀਤੀਆਂ ਜਾਂ ਰਹੀਆਂ ਨਸ਼ਿਆਂ ਦੀ ਵਰਤੋਂ ਸਬੰਧੀ ਗਤੀਵਿਧੀਆਂ ਉੱਤੇ ਰੋਸ਼ਨੀ ਪਾਈ। ਇਸ ਮੌਕੇ ਮੁੱਖ ਮਹਿਮਾਨ ਡਾ. ਨੀਸ਼ਾ ਛਾਬੜਾ ਸਹਾਇਕ ਪ੍ਰੋ. ਮਨੋਵਿਗਿਆਨ (ਗੁਰੁ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ) ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਨਸ਼ੇ ਦੀ ਸਮੱਸਿਆ ਨੂੰ ਸਮਾਜ ਲਈ ਘਾਤਕ ਚੁਣੌਤੀ ਦੱਸਿਆ ਅਤੇ ਨਸ਼ੇ ਦੀ ਲਤ ਦੇ ਮਨੋਵਿਗਿਆਨਕ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਇਹ ਸੈਮੀਨਾਰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵਿਕਾਸ ਸ਼ਰਮਾ, ਕਨਵੀਨਰ ਡਾ. ਵਿਜੈ ਧੀਰ, ਡੀਨ ਅਕਾਦਮਿਕਸ ਕਨਵੀਨਰ ਡਾ. ਇੰਦੂ ਸ਼ਰਮਾ ਕਨਵੀਨਰ, ਡਾ.ਮਨਜੀਤ ਕੌਰ( ਕੋਡੀਨੇਟਰ) ਡਾ. ਰਿਆਜ਼ ਅਹਿਮਦ ਮੀਰ (ਕੋਆਰਡੀਨੇਟਰ) ਅਨਮੋਲਪ੍ਰੀਤਪਾਲ ਸਿੰਘ ਕੋਆਰਡੀਨੇਟਰ ਦੀ ਨਿਗਰਾਨੀ ਹੇਠ ਹੋਇਆ। ਇਸ ਮੌਕੇ ਰੂਪ ਸਿੰਘ ਡਿਪਟੀ ਰਜਿਸਟਰਾਰ ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰੋਫੈਸਰ ਵੀ ਹਾਜ਼ਰ ਸਨ। ਡਾ. ਸਮ੍ਰਿਤੀ ਠਾਕੁਰ ਨੇ ਮੰਚ ਸੰਚਾਲਨ ਕੀਤਾ।

Advertisement
×