ਰਾਮਗੜ੍ਹੀਆ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਸਮਾਰੋਹ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਉਨ੍ਹਾਂ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਬਚਪਨ ਤੋਂ ਲੈ ਕੇ ਸ਼ਾਸਕ ਦੇ ਰੂਪ ਤੱਕ ਬੰਦਾ ਸਿੰਘ ਬਹਾਦਰ ਦੇ ਸ਼ਖ਼ਸੀ ਗੁਣਾਂ ਦੀ ਚਰਚਾ ਕੀਤੀ ਤੇ ਇਤਿਹਾਸਕ ਦਸਤਾਵੇਜ਼ਾਂ ਰਾਹੀਂ ਉਨ੍ਹਾਂ ਦੀ ਮਹਾਨਤਾ ਨੂੰ ਇਤਿਹਾਸਕਾਰਾਂ ਦੇ ਨਜ਼ਰੀਏ ਤੋਂ ਸਮਝਾਉਣ ਦਾ ਉਪਰਾਲਾ ਕੀਤਾ। ਸਮਾਰੋਹ ’ਚ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਪਰਸ਼ੋਤਮ ਸਿੰਘ ਤਿਆਗੀ ਤੇ ਸਾਬਕਾ ਪ੍ਰੋਫੈਸਰ ਅਵਤਾਰ ਸਿੰਘ ਹਾਜ਼ਰੀ ਭਰੀ ਤੇ ਇਸ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸਟਾਫ਼ ਦੇ ਮੈਂਬਰ ਪ੍ਰੋ. ਰਾਜਵਿੰਦਰ ਕੌਰ, ਡਾ. ਵੰਦਨਾ ਬਾਂਸਲ, ਪ੍ਰੋਫ਼ੈਸਰਾ ’ਚ ਰਾਜ ਕੁਮਾਰ, ਤਜਿੰਦਰ ਸਿੰਘ, ਹਰੀਸ਼ ਕੁਮਾਰ, ਸੁਨੀਤਾ ਦੇਵੀ, ਕੁਲਵੀਰ ਕੌਰ, ਡਾ. ਜਸਕਰਨ ਸਿੰਘ, ਰਾਜਵਿੰਦਰ ਕੌਰ (ਬਾਟਨੀ), ਤਜਿੰਦਰ ਕੌਰ, ਪੂਜਾ ਰਾਣੀ, ਦੀਪ ਲਾਲ ਵੀ ਸ਼ਾਮਿਲ ਸਨ।

