ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਾਂ ਵਿੱਚੋਂ 14 ਲੱਖ 63 ਹਜ਼ਾਰ ਰੁਪਏ ਤੋਂ ਵੱਧ ਦੀ ਗ੍ਰਾਂਟ ਜਾਰੀ ਕਰਕੇ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਸੌਂਪੇ ਹਨ। ਇਹ 5-5 ਹਜ਼ਾਰ ਲਿਟਰ ਸਮਰੱਥਾ ਵਾਲੇ ਟੈਂਕਰ ਵਾਤਾਵਰਨ ਸੰਭਾਲ ਅਤੇ ਪਿੰਡਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ। ਕਪੂਰਥਲਾ ਦੇ ਪਿੰਡ ਜੈਨਪੁਰ, ਸ਼ਾਹਵਾਲਾ ਅੰਦਰੀਸਾ, ਹੈਬਤਪੁਰ ਅਤੇ ਤਲਵੰਡੀ ਚੌਧਰੀਆਂ ਨੂੰ ਇਹ ਟੈਂਕਰ ਦਿੱਤੇ ਗਏ। ਪਿੰਡ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ, ਪਿੰਡ ਸ਼ਾਹਵਾਲਾ ਅੰਦਰੀਸਾ ਦੇ ਸਰਪੰਚ ਜੋਗਿੰਦਰ ਸਿੰਘ, ਪਿੰਡ ਜੈਨਪੁਰ ਦੇ ਸਰਪੰਚ ਮੇਜਰ ਸਿੰਘ ਅਤੇ ਪਿੰਡ ਹੈਬਤਪੁਰ ਦੇ ਸਰਪੰਚ ਬਲਬੀਰ ਸਿੰਘ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।