ਸੜਕ ਹਾਦਸੇ ’ਚ ਸਕੂਟੀ ਚਾਲਕ ਹਲਾਕ
ਇੱਥੇ ਨੇੜਲੇ ਪਿੰਡ ਮੰਗੂ ਮੈਰ੍ਹਾ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਫੌਜੀ ਨੂੰ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਟਰੱਕ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਸ ਨੂੰ ਪੁਲੀਸ ਹਵਾਲੇ ਕਰ...
Advertisement
ਇੱਥੇ ਨੇੜਲੇ ਪਿੰਡ ਮੰਗੂ ਮੈਰ੍ਹਾ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਫੌਜੀ ਨੂੰ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਟਰੱਕ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਤਲਵਾੜਾ ਦੌਲਤਪੁਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਮੰਗੂ ਮੈਰ੍ਹਾ ਵਿਖੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਚਾਲਕ ਨੂੰ ਲਪੇਟ ਵਿੱਚ ਲੈ ਲਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਦੌਲਤਪੁਰ ਤੋਂ ਤਲਵਾੜਾ ਵੱਲ ਨੂੰ ਆ ਰਿਹਾ ਸੀ। ਮ੍ਰਿਤਕ ਦੀ ਪਛਾਣ ਜੋਤੀ ਪ੍ਰਕਾਸ਼ ਪੁੱਤਰ ਕੇਸਰ ਸਿੰਘ ਵਾਸੀ ਦਿਆਣਾ ਥਾਣਾ ਫਤਹਿਪੁਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਟਰੱਕ ਚਾਲਕ ਅਮਨਦੀਪ ਵਾਸੀ ਲੋਹਾਰਾ ਥਾਣਾ ਅੰਬ ਜ਼ਿਲ੍ਹਾ ਊਨਾ ਵਜੋਂ ਹੋਈ ਹੈ। ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ।
Advertisement
Advertisement
×