ਢੰਡੌਵਾਲ ਗਰਿੱਡ ’ਚ ਬੂਟੇ ਲਗਾਏ
ਸ਼ਾਹਕੋਟ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਿਵੀਜ਼ਨ ਢੰਡੋਵਾਲ ਦੇ ਅਧਿਕਾਰੀਆਂ ਨੇ ਗਰਿੱਡ ’ਚ ਵੱਡੀ ਪੱਧਰ ’ਤੇ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ। ਐੱਸਡੀਓ ਹਰਪਾਲ ਸਿੰਘ, ਜੇਈ ਰੁਪਿੰਦਰਜੀਤ ਸਿੰਘ ਅਤੇ ਆਰਏ ਦੀਪਕ ਸੋਬਤੀ ਨੇ ਕਿਹਾ ਕਿ ਵੱਡੀ ਪੱਧਰ ’ਤੇ ਬੂਟੇ...
Advertisement
ਸ਼ਾਹਕੋਟ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਿਵੀਜ਼ਨ ਢੰਡੋਵਾਲ ਦੇ ਅਧਿਕਾਰੀਆਂ ਨੇ ਗਰਿੱਡ ’ਚ ਵੱਡੀ ਪੱਧਰ ’ਤੇ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ। ਐੱਸਡੀਓ ਹਰਪਾਲ ਸਿੰਘ, ਜੇਈ ਰੁਪਿੰਦਰਜੀਤ ਸਿੰਘ ਅਤੇ ਆਰਏ ਦੀਪਕ ਸੋਬਤੀ ਨੇ ਕਿਹਾ ਕਿ ਵੱਡੀ ਪੱਧਰ ’ਤੇ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਨਾਲ ਹੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਈ ਨੂੰ ਸੱਦਾ ਦਿੱਤਾ ਕਿ ਉਹ ਬੂਟੇ ਲਗਾ ਕੇ ਚੌਗਿਰਦੇ ਨੂੰ ਸਾਫ ਕਰਨ ਵਿਚ ਬਣਦਾ ਯੋਗਦਾਨ ਪਾਉਣ। ਇਸ ਮੌਕੇ ਜੇ.ਈ ਅਮਰੀਕ ਲਾਲ, ਜੇ.ਈ ਮਨਦੀਪ ਸਿੰਘ, ਤਰੁਣ ਕੁਮਾਰ,ਅਮਨਦੀਪ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਸਿੰਘ ਖੋਸਾ, ਹਰਕੀਰਤ ਸਿੰਘ ਅਤੇ ਰਾਜਿੰਦਰ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement