ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਸੰਘ
ਪੰਜਾਬ ਵਿੱਚ ਹੜ੍ਹਾਂ ਦੇ ਰੂਪ ’ਚ ਆਈ ਕੁਦਰਤੀ ਆਫਤ ਦੌਰਾਨ ਮਦਦ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਬਚਾਅ ਕੰਮਾਂ ਵਿਚ ਜੁਟ ਗਿਆ ਹੈ। ਸੰਘ ਦੇ ਪੰਜਾਬ ਪ੍ਰਧਾਨ ਇਕਬਾਲ ਸਿੰਘ ਨੇ ਸਵੈਮ ਸੇਵਕਾਂ ਨੂੰ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ...
Advertisement
ਪੰਜਾਬ ਵਿੱਚ ਹੜ੍ਹਾਂ ਦੇ ਰੂਪ ’ਚ ਆਈ ਕੁਦਰਤੀ ਆਫਤ ਦੌਰਾਨ ਮਦਦ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਬਚਾਅ ਕੰਮਾਂ ਵਿਚ ਜੁਟ ਗਿਆ ਹੈ। ਸੰਘ ਦੇ ਪੰਜਾਬ ਪ੍ਰਧਾਨ ਇਕਬਾਲ ਸਿੰਘ ਨੇ ਸਵੈਮ ਸੇਵਕਾਂ ਨੂੰ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਿਹਾ ਹੈ। ਸਵੈਮ ਸੇਵਕਾਂ ਨੇ ਕਈ ਥਾਵਾਂ ਉੱਪਰ ਸੇਵਾ ਦੇ ਕੰਮ ਸ਼ੁਰੂ ਕੀਤੇ ਹਨ। ਇਕਬਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਹੜ੍ਹ ਪੀੜਤ ਇਲਾਕੇ ਦੇ ਦਸ ਪਿੰਡਾਂ ਵਿੱਚ ਸਵੈਮ ਸੇਵਕਾਂ ਨੇ ਦੁੱਧ, ਖੰਡ, ਆਟਾ, ਰਸੋਈ ਦਾ ਹੋਰ ਜ਼ਰੂਰੀ ਸਮਾਨ, ਪੀਣ ਦਾ ਪਾਣੀ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਹਨ। ਇਸ ਇਲਾਕੇ ਵਿੱਚ ਕੁਝ ਇਹੋ-ਜਿਹੇ ਪਿੰਡਾਂ ਵਿੱਚ ਵੀ ਮਦਦ ਪਹੁੰਚਾਈ ਗਈ ਹੈ ਜਿੱਥੇ ਅਜੇ ਤੀਕ ਕੋਈ ਨਹੀਂ ਪਹੁੰਚਿਆ ਹੈ।
Advertisement
Advertisement
×