ਵਿਦੇਸ਼ਾਂ ਤੋਂ ਆਈ ਸੰਗਤ ਨੇ ਰਾਹਤ ਕਾਰਜ ਆਰੰਭੇ
ਕਾਰ ਸੇਵਾ ਸੰਪਰਦਾਇ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਅਤੇ ਬਾਬਾ ਹਾਕਮ ਸਿੰਘ ਦੀ ਅਗਵਾਈ ਵਿੱਚ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਵੀ ਹਿੱਸਾ ਲੈ ਰਹੀਆਂ ਹਨ| ਬਾਬਾ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਨੇ ਅੱਜ ਇਥੇ ਦੱਸਿਆ ਕਿ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਹੜ੍ਹਾਂ ਦੌਰਾਨ ਲੋਕਾਂ ਨੂੰ ਬਚਾਉਣ ਲਈ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਆਦਿ ਦੇ ਲੋਕਾਂ ਨੂੰ ਦਰਿਆ ਬਿਆਸ-ਸਤਲੁਜ ਅਤੇ ਰਾਵੀ ਦੀ ਤਬਾਹੀ ਤੋਂ ਬਚਾਉਣ ਲਈ ਸੰਪਰਦਾਇ ਦੇ ਸੇਵਾਦਾਰਾਂ ਨੇ ਰਾਤ-ਦਿਨ ਸੇਵਾ ਦਾ ਕਾਰਜ ਕੀਤਾ| ਉਨ੍ਹਾਂ ਕਿਹਾ ਕਿ ਮਲੇਸ਼ੀਆ, ਇਟਲੀ, ਕਜਾਖ਼ਸਤਾਨ, ਰੂਸ, ਇੰਡੋਨੇਸ਼ੀਆ, ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਤੋਂ ਸ਼ਰਧਾਲੂ ਸੇਵਾ ਦੇ ਇਸ ਕਾਰਜ ਵਿੱਚ ਸ਼ਾਮਲ ਹੋ ਰਹੇ ਹਨ। ਇਹ ਜੱਥਾ ਅਨਿਲਜੀਤ ਸਿੰਘ ਮਲੇਸ਼ੀਆ ਦੀ ਅਗਵਾਈ ਵਿਦੇਸ਼ਾਂ ਦੀ ਸੰਗਤ ਸੇਵਾ ਦੇ ਕਾਰਜ ਵਿੱਚ ਹਿੱਸਾ ਲੈ ਰਿਹਾ ਹੈ| ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨਾਲ ਇਲਾਕੇ ਦੇ ਪਿੰਡ ਖਾਰਾ, ਮਨਿਹਾਲਾ ਜੈ ਸਿੰਘ, ਮੁਗਲਚੱਕ, ਬੰਗਾਲੀਪੁਰ, ਛੱਜਲਵੱਡੀ, ਚਿਰਾਗ਼ ਸ਼ਾਹ ਵਾਲਾ, ਖੋਜਕੀਪੁਰ, ਜਲਾਲਾਬਾਦ ਅਤੇ ਹੋਰ ਕਈ ਨਗਰਾਂ ਦੀ ਸੰਗਤ ਵੀ ਸ਼ਾਮਲ ਹੈ।