DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਸ-ਯੂਕਰੇਨ ਜੰਗ: ਮੌਤ ਦੇ ਮੂੰਹ ਵਿੱਚੋਂ ਪਰਤਿਆ ਨੌਜਵਾਨ

ਦੋ ਹਫਤਿਆਂ ਦੀ ਫੌਜੀ ਸਿਖਲਾੲੀ ਦੇ ਕੇ ਜੰਗ ’ਚ ਭੇਜਿਆ; ਸੰੰਤ ਸੀਚੇਵਾਲ ਦੀ ਮਦਦ ਨਾਲ ਪਰਤਿਆ
  • fb
  • twitter
  • whatsapp
  • whatsapp
featured-img featured-img
A youth from Punjab Sarabjit ( in left ) return from Russia-Ukraine war thanking Rajya Sabha MP Balbir Singh Seechewal at Sultanpur Lodhi.Tribune photo :Malkiat Singh .
Advertisement
ਰੂਸ-ਯੂਕਰੇਨ ਜੰਗ ਦੌਰਾਨ ਵਰ੍ਹਦੀਆਂ ਗੋਲੀਆਂ ਵਿੱਚੋਂ ਜਾਨ ਬਚਾ ਕੇ ਪਰਤੇ ਪੰਜਾਬ ਦੇ ਨੌਜਵਾਨ ਨੇ ਆਪਣੀ ਹੱਡ ਬੀਤੀ ਦੱਸਦਿਆ ਲੂੰ-ਕੰਡੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਹੈ। ਸਾਲ 2024 ਨੂੰ ਅਪਰੈਲ ਦੇ ਮਹੀਨੇ ਰੂਸ ਗਏ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਹਫ਼ਤਿਆਂ ਦੀ ਫੌਜੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਸਿੱਧਾ ਯੂਕਰੇਨ ਸਰਹੱਦ ’ਤੇ ਜੰਗ ਲੜਨ ਲਈ ਭੇਜ ਦਿੱਤਾ। ਇਸ ਨੌਜਵਾਨ ਨੇ ਦੱਸਿਆ ਕਿ ਜੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਮਦਦ ਨਾ ਕਰਦੇ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਸ਼ਾਇਦ ਘਰਾਂ ਵਿੱਚ ਨਹੀਂ ਸੀ ਪਹੁੰਚਣੀਆਂ। ਸਰਬਜੀਤ ਸਿੰਘ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਪੁੱਤ ਦਾ ਦੁਬਾਰਾ ਜਨਮ ਹੋਇਆ ਹੈ। ਇਹ ਨੌਜਵਾਨ ਉਥੇ ਲਾਪਤਾ 14 ਭਾਰਤੀਆਂ ਦੀ ਤਲਾਸ਼ ਕਰਨ ਵਾਸਤੇ ਮੁੜ ਮਾਸਕੋ ਜਾ ਰਿਹਾ ਹੈ ਤਾਂ ਕਿ ਉਥੇ ਫੌਜੀ ਟਿਕਾਣਿਆਂ ਤੋਂ ਲਾਪਤਾ ਭਾਰਤੀਆਂ ਦੀ ਨਿਸ਼ਾਨਦੇਹੀ ਹੋ ਸਕੇ।

ਸਰਬਜੀਤ ਸਿੰਘ ਉਥੇ 8 ਮਹੀਨੇ ਤੋਂ ਵੱਧ ਸਮਾਂ ਰਹਿ ਕੇ ਆਇਆ ਹੈ ਤੇ ਉਸ ਨੂੰ ਬਹੁਤ ਸਾਰੇ ਸ਼ਹਿਰਾਂ ਬਾਰੇ ਜਾਣਕਾਰੀ ਹੈ। ਸਰਬਜੀਤ ਸਿੰਘ ਦੱਸਿਆ ਕਿ ਉਹ ਕੁਲ 18 ਜਣੇ ਸਨ ਜਿਨ੍ਹਾਂ ਨੂੰ ਟਰੈਵਲ ਏਜੰਟ ਨੇ ਕੋਰੀਅਰ ਦਾ ਕੰਮ ਕਰਨ ਲਈ ਮਾਸਕੋ ਭੇਜਿਆ ਸੀ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਏਅਰਪੋਰਟ ’ਤੇ ਉਤਰਦਿਆ ਕਾਬੂ ਕਰ ਲਿਆ ਗਿਆ ਤੇ ਇੱਕ ਬਿਲਡਿੰਗ ਵਿੱਚ ਲੈ ਗਏ। ਉਥੇ ਦਸਤਾਵੇਜ਼ ਤਿਆਰ ਕਰਨ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ 15 ਦਿਨਾਂ ਦੀ ਫੌਜੀ ਸਿਖਲਾਈ ਮਗਰੋਂ ਰੂਸ ਯੂਕਰੇਨ ਦੀ ਚੱਲ ਰਹੀ ਜੰਗ ਵਿੱਚ ਝੋਕ ਦਿੱਤਾ ਗਿਆ ਜਿਸ ਦਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਸੀ।

Advertisement

ਉਥੇ ਕਦੇ ਗੱਡੀਆਂ ਵਿੱਚ ਲੈ ਜਾਂਦੇ ਸਨ ਤੇ ਕਦੇ ਕਈ-ਕਈ ਕਿਲੋਮੀਟਰ ਤੱਕ ਤੋਰ ਕੇ ਲਿਜਾਇਆ ਜਾਂਦਾ ਸੀ। ਉਥੇ ਫੌਜੀ ਵਰਦੀ ਪੁਆ ਕੇ ਅਸਲੇ ਨਾਲ ਲੱਦ ਦਿੱਤਾ ਗਿਆ। ਜਦੋਂ ਯੂਕਰੇਨ ਵਿੱਚ ਅੱਗੇ ਵੱਧਦੇ ਸੀ ਤਾਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਜਿਨ੍ਹਾਂ ਵਿਚ ਕਈ ਭਾਰਤੀ ਵੀ ਸਨ।

ਸਰਬਜੀਤ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੂੰ ਕਈ-ਕਈ ਦਿਨ ਪਾਣੀ ਵੀ ਪੀਣਾ ਨਸੀਬ ਨਹੀਂ ਸੀ ਹੁੰਦਾ ਤੇ ਨਾ ਹੀ ਰੋਟੀ ਸਮੇਂ ਸਿਰ ਮਿਲਦੀ ਸੀ। ਸਰਬਜੀਤ ਸਿੰਘ ਨੇ ਦੱਸਿਆ ਕਿ ਜੰਗ ਦੌਰਾਨ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੌਤ ਨੂੰ ਏਨੀ ਨੇੜਿਉਂ ਤੱਕਿਆ ਸੀ।

ਲਾਪਤਾ 13 ਜਣਿਆਂ ’ਚੋਂ 12 ਭਾਰਤੀ

ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਪੁੱਛੇ ਸਵਾਲ ਰਾਹੀ ਉਹਨਾਂ ਦੱਸਿਆ ਸੀ ਕਿ ਰੂਸ ਆਰਮੀ ਵਿੱਚ 13 ਵਿੱਚੋਂ ਅਜੇ ਵੀ 12 ਭਾਰਤੀ ਲਾਪਤਾ ਹਨ। ਜਿਹਨਾਂ ਦੀ ਭਾਲ ਲਈ ਮੰਤਰਾਲਾ ਯਤਨ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੂਸ ਵਿੱਚ ਫਸੇ ਭਾਰਤੀਆਂ ਦੀ ਸਰੱਖਿਅਤ ਵਾਪਸੀ ਕਰਵਾਏ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਲੰਘੀ ਫਰਵਰੀ ਵਿੱਚ ਦੋ ਜਣਿਆਂ ਨੂੰ ਰੂਸ ਜਾਣ ਦੀਆਂ ਟਿਕਟਾਂ ਵੀ ਲੈ ਕੇ ਦਿੱਤੀਆਂ ਸਨ ਤਾਂ ਜੋ ਉਹ ਆਪਣਿਆਂ ਦੀ ਭਾਲ ਕਰ ਸਕਣ।

Advertisement
×