Advertisement
ਭਗਵਾਨ ਦਾਸ ਸੰਦਲ
ਦਸੂਹਾ, 12 ਜੂਨ
Advertisement
ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਪ੍ਰਧਾਨ ਵਿਜੈ ਤੁਲੀ ਤੇ ਸਕੱਤਰ ਵਿਕਾਸ ਖੁੱਲਰ ਦੀ ਅਗਵਾਈ ਹੇਠ ਮੁਹਿੰਮ ਦੀ ਸ਼ੁਰੂਆਤ ਸਦੀ ਪੁਰਾਣੇ ਡੀਏਵੀ ਸਕੂਲ ਬਲੱਗਣਾ ਤੋਂ ਕੀਤੀ ਗਈ। ਸਕੂਲ ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੱਲਬ ਦੇ ਮੈਂਬਰਾਂ ਵੱਲੋਂ ਸਕੂਲ ਦੀਆਂ ਖਾਲੀ ਥਾਵਾਂ ’ਤੇ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ। ਪ੍ਰਧਾਨ ਵਿਜੈ ਤੁਲੀ ਤੇ ਸਕੱਤਰ ਵਿਕਾਸ ਖੁੱਲਰ ਨੇ ਇਸ ਮੁਹਿੰਮ ਨੂੰ ਜਾਰੀ ਰੱਖਣ ਦਾ ਭਰੋਸਾ ਦਿੰਦਿਆ ਕਿਹਾ ਕਿ ਬੂਟੇ ਮਨੁੱਖੀ ਜਿੰਦਗੀ ਦਾ ਅਧਾਰ ਹਨ ਅਤੇ ਸਾਡੇ ਲਈ ਆਕਸੀਜਨ ਦਾ ਮੁੱਖ ਸਰੋਤ ਹਨ। ਇਸ ਮੌਕੇ ਸੁਖਵਿੰਦਰ ਸਿੰਘ, ਰਾਜੀਵ ਕੁੰਦਰਾ, ਡੀ.ਆਰ.ਰਲਹਣ, ਸੰਜੀਵ ਸ਼ਰਮਾ, ਕੁਲਵਿੰਦਰ ਸਿੰਘ, ਮੁਕੇਸ਼ ਖਿੰਗਰੀ, ਨੀਰਜ ਵਾਲੀਆ, ਅਰੁਣਦੀਪ ਅਰੋੜਾ, ਯੇਦਾਂਤ ਸ਼ਰਮਾ ਵੀ ਮੋਜੂਦ ਸਨ।
Advertisement
×