ਮੰਦਿਰ ’ਚ ਦਾਖ਼ਲ ਹੋ ਕੇ ਲੁੱਟ ਖੋਹ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 127(2), 309(2), 3(5) ਬੀ ਐੱਨ ਐੱਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬੰਟੂ ਸ਼ਰਮਾ ਵਾਸੀ ਸ਼ਿਵ ਸ਼ਕਤੀ ਮਾਂ ਬੰਗਲਾ ਮੁਖੀ ਧਾਮ ਨਕੋਦਰ ਰੋਡ ਨੇ ਪੁਲੀਸ ਨੂੰ ਦਿੱਤੀਸ਼ਿਕਾਇਤ ’ਚ ਦੱਸਿਆ ਕਿ 27 ਸਤੰਬਰ ਨੂੰ ਦੋ ਨੌਜਵਾਨ ਮੰਦਰ ਅੰਦਰ ਮੱਥਾ ਟੇਕਣ ਆਏ ਅਤੇ ਉਸ ਨੂੰ ਰੋਟੀ ਬਾਰੇ ਪੁੱਛਣ ਲੱਗੇ। ਫ਼ਿਰ ਰਾਤ ਨੂੰ ਮੁੜ ਕਰੀਬ 11.45 ’ਤੇ ਉਹ ਦੋਵੇਂ ਨੌਜਵਾਨ ਮੰਦਰ ਅੰਦਰ ਤਾਕੀ ਸਾਹਮਣੇ ਆ ਕੇ ਉਸ ਨੂੰ ਪਿਸਤੌਲ ਨਾਲ ਗੋਲੀ ਮਾਰ ਦੇਣ ਦੀ ਧਮਕੀ ਦੇਣ ਲੱਗ ਪਏ। ਉਸ ਨੇ ਗੇਟ ਖੋਲ੍ਹ ਦਿੱਤਾ ਤੇ ਉਕਤ ਨੌਜਵਾਨਾਂ ਨੇ ਦਾਤਰ ਦੀ ਨੋਕ ’ਤੇ ਉਸਦੇ ਹੱਥ ਪਿੱਛੇ ਬੰਨ੍ਹ ਦਿੱਤੇ ਅਤੇ ਮੂੰਹ ’ਤੇ ਪਰਨਾ ਲਪੇਟ ਦਿੱਤਾ। ਸਰੀਏ ਨਾਲ ਮੰਦਰ ਦੀਆਂ ਦੋਵੇਂ ਗੋਲਕਾਂ ਤੋੜ ਕੇ ਉਸ ’ਚੋਂ 7-8 ਹਜ਼ਾਰ ਰੁਪਏ, ਘੜੀ ਤੇ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧ ’ਚ ਪੁਲੀਸ ਨੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ।