ਬੰਗਾ ’ਚ ਲੁੱਟ-ਖੋਹ ਕਰਨ ਵਾਲਾ ਮੁਲਜ਼ਮ ਕਾਬੂ
ਪੱਤਰ ਪ੍ਰੇਰਕ ਬੰਗਾ, 13 ਜੁਲਾਈ ਸਥਾਨਕ ਸ਼ਹਿਰੀ ਥਾਣੇ ਤੋਂ ਕੁਝ ਹੀ ਵਿੱਥ ’ਤੇ ਸਥਿਤ ਅੰਸ਼ਦੀਪ ਮਨੀ ਐਕਚੇਂਜਰ ਦੀ ਦੁਕਾਨ ’ਤੇ ਹੋਈ ਲੁੱਟ ਖੋਹ ਦੇ ਮਾਮਲੇ ’ਚ ਪੁਲੀਸ ਨੇ ਤੀਜੇ ਦਿਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਦੁਕਾਨ ’ਤੇ...
Advertisement
ਪੱਤਰ ਪ੍ਰੇਰਕ
ਬੰਗਾ, 13 ਜੁਲਾਈ
Advertisement
ਸਥਾਨਕ ਸ਼ਹਿਰੀ ਥਾਣੇ ਤੋਂ ਕੁਝ ਹੀ ਵਿੱਥ ’ਤੇ ਸਥਿਤ ਅੰਸ਼ਦੀਪ ਮਨੀ ਐਕਚੇਂਜਰ ਦੀ ਦੁਕਾਨ ’ਤੇ ਹੋਈ ਲੁੱਟ ਖੋਹ ਦੇ ਮਾਮਲੇ ’ਚ ਪੁਲੀਸ ਨੇ ਤੀਜੇ ਦਿਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਦੁਕਾਨ ’ਤੇ ਕੰਮ ਕਰਦੀ ਕੁੜੀ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੂੰ ਤੀਜੇ ਦਿਨ ਕਾਬੂ ਕਰ ਲਿਆ ਹੈ। ਬੰਗਾ ਦੇ ਉਪ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਪਿੰਡ ਸੋਤਰਾਂ ਵਾਸੀ ਮਨਜਿੰਦਰ ਸਿੰਘ ਉਰਫ਼ ਬੰਟੂ ਵਜੋਂ ਹੋਈ ਹੈ। ਉਸ ਨੂੰ ਏਐੱਸਆਈ ਲਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਹੈ। ਉਸ ਤੋਂ ਘਟਨਾ ਲਈ ਵਰਤੇ ਗਿਆ ਪਿਸਤੌਲ, ਮੋਟਰਸਾਈਕਲ ਅਤੇ ਲੁੱਟੀ ਰਕਮ ’ਚੋਂ 15 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਹੈ। ਥਾਣਾ ਮੁਖੀ ਵਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦਾ ਰਿਮਾਂਡ ਲੈ ਕੇ ਉਸ ਤੋਂ ਇਸ ਮਾਮਲੇ ਸਬੰਧੀ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
Advertisement