ਵਾਲੀਆਂ ਲੁੱਟਣ ਵਾਲਾ ਕਾਬੂ
ਕਪੂਰਥਲਾ (ਪੱਤਰ ਪ੍ਰੇਰਕ): ਇੱਥੇ ਸਕੂਟਰੀ ’ਤੇ ਜਾ ਰਹੀਆਂ ਔਰਤਾਂ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਲੋਕਾਂ ਨੇ ਪੁਲੀਸ ਹਵਾਲੇ ਕੀਤਾ ਜਿਸ ਸਬੰਧ ’ਚ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਕਮਲਜੀਤ ਕੌਰ ਪਤਨੀ ਜੀਤਪਾਲ...
Advertisement
ਕਪੂਰਥਲਾ (ਪੱਤਰ ਪ੍ਰੇਰਕ): ਇੱਥੇ ਸਕੂਟਰੀ ’ਤੇ ਜਾ ਰਹੀਆਂ ਔਰਤਾਂ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਲੋਕਾਂ ਨੇ ਪੁਲੀਸ ਹਵਾਲੇ ਕੀਤਾ ਜਿਸ ਸਬੰਧ ’ਚ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਕਮਲਜੀਤ ਕੌਰ ਪਤਨੀ ਜੀਤਪਾਲ ਵਾਸੀ ਪਿੰਡ ਗਾਜੀਪੁਰ ਨੇ ਦੱਸਿਆ ਕਿ ਉਹ 28 ਜੂਨ ਨੂੰ ਆਪਣੀ ਸੱਸ ਅਮਰਜੀਤ ਕੌਰ ਨਾਲ ਸਕੂਟਰੀ ’ਤੇ ਗੁਰਦੁਆਰਾ ਬੇਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਗਾਜੀਪੁਰ ਨੂੰ ਜਾ ਰਹੀਆ ਸੀ ਤਾਂ ਪਿਛੋਂ ਇੱਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ ਤੇ ਉਨ੍ਹਾਂ ਸਕੂਟਰੀ ਘੇਰੀ ਤੇ ਦਾਤਰ ਦਿਖਾ ਕੇ ਉਸ ਦੀ ਸੱਸ ਦੇ ਕੰਨਾਂ ’ਚੋਂ ਵਾਲੀਆਂ ਖੋਹ ਲਈਆਂ ਜਿਸ ਦੌਰਾਨ ਲੋਕਾਂ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ ਤੇ ਇਹ ਸੜਕ ’ਤੇ ਡਿੱਗ ਪਏ ਤੇ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਪੁਲੀਸ ਨੇ ਨਵਦੀਪ ਸਿੰਘ ਤੇ ਗੌਰਵ ਰਾਜ ਵਾਸੀਆਨ ਪਿੰਡ ਮੀਆਵਾਲ ਅਤੇ ਘੰਟੀ ਵਾਸੀ ਖੈਰਾ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement