ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਭੇਜੀ
ਭਾਜਪਾ ਦੇ ਹਲਕਾ ਆਦਮਪੁਰ ਦੇ ਇੰਚਾਰਜ ਅਤੇ ਸੇਵਾਮੁਕਤ ਐੱਸ ਐੱਸ ਪੀ ਹਰਵਿੰਦਰ ਸਿੰਘ ਡੱਲੀ ਦੇ ਪਰਿਵਾਰ ਵੱਲੋਂ ਲੰਗਰ ਤਿਆਰ ਕਰ ਕੇ, ਹੋਰ ਘਰੇਲੂ ਲੋੜਾਂ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਪਸ਼ੂਆਂ ਦੇ ਚਾਰੇ ਦੀਆਂ ਗੱਡੀਆਂ ਡੇਰਾ ਬਾਬਾ ਨਾਨਕ ਵੱਲ ਹੜ੍ਹ ਪੀੜਤਾਂ ਲਈ ਭੇਜੀਆਂ ਗਈਆਂ। ਇਸੇ ਤਰ੍ਹਾਂ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ ਦੀ ਸੰਗਤ ਨੇ ਵੀ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾਣ ਦਾ ਉਪਰਾਲਾ ਕੀਤਾ। ਪਿੰਡ ਚਾਹੜਕੇ ਵਿੱਚ ਵੀ ਅਕਾਲੀ ਆਗੂ ਗੁਰਪ੍ਰੀਤ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਝੱਜ ਦੀ ਅਗਵਾਈ ਵਿੱਚ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਲੈ ਕੇ ਟਰੈਕਟਰ-ਟਰਾਲੀਆਂ ਰਵਾਨਾ ਹੋਈਆਂ।
ਕਾਹਲੋਂ ਪਰਿਵਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਦੇ ਡੇਰਿਆਂ ਤੋਂ ਕਾਹਲੋਂ ਪਰਿਵਾਰਾਂ ਵੱਲੋ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਵਿੱਚ ਪਸ਼ੂਆਂ ਦਾ ਚਾਰਾ, ਬੱਚਿਆਂ ਲਈ ਡਾਇਪਰ, ਤਰਪਾਲਾਂ ਤੇ ਖਾਣ-ਪੀਣ ਵਾਲੀਆਂ ਵਸਤੂਆਂ ਭੇਜਣ ਲਈ ਪਿੰਡ ਤਲਵੰਡੀ ਖੁੰਮਣ ਦੇ ਸਮੂਹ ਕਾਹਲੋਂ ਪਰਿਵਾਰਾਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਹਰਜਿੰਦਰ ਸਿੰਘ ਲਾਲੀ ਯੂਕੇ ਨੇ ਦੱਸਿਆ ਕਿ ਇਸ ਮੌਕੇ ਹਰਮਨ ਕਾਹਲੋਂ, ਵਿੱਕੀ ਕਾਹਲੋਂ, ਮੰਗਲ ਸਿੰਘ ਕਾਹਲੋਂ, ਗੁਰਨਵਾਜ ਕਾਹਲੋਂ, ਜਸ਼ਨ ਕਾਹਲੋਂ, ਪਲਕ ਕਾਹਲੋਂ, ਹਰਨੂਰ ਕਾਹਲੋਂ, ਬੈਂਕ ਵਾਲਿਆਂ ਦਾ ਪਰਿਵਾਰ, ਸੁੱਖੂ ਆਸਟਰੇਲੀਆ, ਗੋਪੀ ਕਾਹਲੋਂ ਆਦਿ ਪਿੰਡ ਵਾਸੀ ਸ਼ਾਮਲ ਸਨ।