ਵਾਹਨਾਂ ’ਤੇ ਰਿਫਲੈਕਟਰ ਲਾਏ
ਪੱਤਰ ਪ੍ਰੇਰਕ ਜਲੰਧਰ, 14 ਜੁਲਾਈ ਸੜਕ ਸੁਰੱਖਿਆ ਫੋਰਸ ਜੌਹਲਾ ਤੋਂ ਮੰਡੇਰਾ, ਆਦਮਪੁਰ ਦੇ ਇੰਚਾਰਜ ਏ.ਐਸ.ਆਈ. ਦੁਆਰਕਾ ਦਾਸ ਤੇ ਉਨ੍ਹਾਂ ਦੀ ਟੀਮ ਵਲੋਂ ਸਮਾਜ ਸੇਵੀ ਪ੍ਰਵੀਨ ਬੋਲੀਨਾ ਤੇ ਪ੍ਰਭ ਸਿਮਰਨਪਾਲ ਸਿੰਘ ਦੇ ਸਹਿਯੋਗ ਨਾਲ ਮੰਡੇਰਾ ਆਦਮਪੁਰ, ਜੌਹਲਾ ਮੁੱਖ ਮਾਰਗ ’ਤੇ ਵਾਹਨਾਂ...
ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
ਸੜਕ ਸੁਰੱਖਿਆ ਫੋਰਸ ਜੌਹਲਾ ਤੋਂ ਮੰਡੇਰਾ, ਆਦਮਪੁਰ ਦੇ ਇੰਚਾਰਜ ਏ.ਐਸ.ਆਈ. ਦੁਆਰਕਾ ਦਾਸ ਤੇ ਉਨ੍ਹਾਂ ਦੀ ਟੀਮ ਵਲੋਂ ਸਮਾਜ ਸੇਵੀ ਪ੍ਰਵੀਨ ਬੋਲੀਨਾ ਤੇ ਪ੍ਰਭ ਸਿਮਰਨਪਾਲ ਸਿੰਘ ਦੇ ਸਹਿਯੋਗ ਨਾਲ ਮੰਡੇਰਾ ਆਦਮਪੁਰ, ਜੌਹਲਾ ਮੁੱਖ ਮਾਰਗ ’ਤੇ ਵਾਹਨਾਂ ’ਤੇ ਰਿਫਲੈਕਟਰ ਲਗਾਏ। ਦੁਆਰਕਾ ਦਾਸ ਨੇ ਦੱਸਿਆ ਕਿ ਵਾਹਨਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਸਮੇ ਬਹੁਤ ਸੜਕ ਹਾਦਸੇ ਹੋ ਰਹੇ ਹਨ। ਜਿਸ ਨਾਲ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਮੌਕੇ ਇੰਸਪੈਕਟਰ ਐਮਨੁਅਲ ਮਸ਼ੀਹ ਜਲੰਧਰ ਰੇਂਜ ਨੇ ਵੀ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਗੱਡੀਆਂ ’ਤੇ ਰਿਫਲੈਕਟਰ ਲਗਾਏ ਤੇ ਮੌਕੇ ਤੇ ਹਾਜ਼ਰ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ।