DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਰੰਗੋਲੀ ਮੁਕਾਬਲੇ

ਪੱਤਰ ਪ੍ਰੇਰਕ ਜਲੰਧਰ, 23 ਮਾਰਚ ਇੱਥੋਂ ਦੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਹਿਸਟਰੀ ਵਿਭਾਗ ਅਧੀਨ ਚਲ ਰਹੇ ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ਸ਼ਹੀਦਾਂ ਨੂੰ ਸਮਰਪਿਤ...
  • fb
  • twitter
  • whatsapp
  • whatsapp
featured-img featured-img
ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਕਾਲਜ ਦਾ ਸਟਾਫ।
Advertisement
ਪੱਤਰ ਪ੍ਰੇਰਕ

ਜਲੰਧਰ, 23 ਮਾਰਚ

Advertisement

ਇੱਥੋਂ ਦੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਹਿਸਟਰੀ ਵਿਭਾਗ ਅਧੀਨ ਚਲ ਰਹੇ ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ਸ਼ਹੀਦਾਂ ਨੂੰ ਸਮਰਪਿਤ ‘ਰੰਗ ਦੇ ਬਸੰਤੀ’ ਵਿਸ਼ੇ ’ਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਕਾਲਜ ਪ੍ਰਿੰਸੀਪਲ ਡਾ. ਸੁਮਨ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਐੱਮਏ ਹਿਸਟਰੀ ਦੇ ਵਿਦਿਆਰਥੀ ਪਰਮਵੀਰ ਸਿੰਘ ਅਤੇ ਅਰਸ਼ਪ੍ਰੀਤ ਕੌਰ ਨੇ ਸ਼ਹੀਦੀ ਦਿਵਸ ਮੌਕੇ ਕਵਿਤਾ ‘ਸ਼ਹੀਦ ਭਗਤ ਸਿੰਘ’ ਪੇਸ਼ ਕੀਤੀ। ਮਨਪ੍ਰੀਤ ਕੌਰ ਨੇ ਵੀ ਭਗਤ ਸਿੰਘ ਦੇ ਜੀਵਨ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਰੰਗੋਲੀ ਮੁਕਾਬਲੇ ਵਿੱਚ ਪ੍ਰਭਜੋਤ ਨੇ ਪਹਿਲਾ, ਪਰਮਜੀਤ ਸਿੰਘ ਤੇ ਕੁੰਦਨ ਨੇ ਦੂਜਾ, ਸਿਮਰਨਜੀਤ ਕੌਰ ਤੇ ਪ੍ਰੇਰਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਕਮਲਪ੍ਰੀਤ, ਖੁਸ਼ੀ, ਹਰਪ੍ਰੀਤ ਕੌਰ ਤੇ ਰਾਜਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਡਾ. ਕਰਨਬੀਰ ਸਿੰਘ ਨੇ ਕੀਤਾ। ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੁਕਾਬਲੇ ਵਿੱਚ ਡਾ. ਗੀਤਾਜਲੀ ਮਹਾਜਨ ਅਤੇ ਡਾ. ਅਮਿਤਾ ਸ਼ਹੀਦ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਬਲਰਾਜ ਕੌਰ, ਡਾ. ਪਲਵਿੰਦਰ ਸਿੰਘ, ਡਾ. ਦਿਨਕਰ ਸ਼ਰਮਾ, ਡਾ. ਅਜੀਤ ਪਾਲ ਸਿੰਘ, ਡਾ. ਹਰਜਿੰਦਰ ਸਿੰਘ ਸੇਖੋ, ਡਾ. ਕੁਲਦੀਪ ਸੋਢੀ, ਪ੍ਰੋ. ਸੰਦੀਪ ਕੌਰ, ਡਾ. ਸੰਦੀਪ ਮਨਨ ਅਤੇ ਪ੍ਰੋ. ਪਲਕਪ੍ਰੀਤ ਕੌਰ ਸਣੇ ਵਿਦਿਆਰਥੀ ਹਾਜ਼ਰ ਸਨ।

Advertisement
×