ਰਾਕੇਸ਼ ਭੱਲਾ ਨੂੰ ‘ਆਊਟਸਟੈਂਡਿੰਗ ਪਰਫਾਰਮੈਂਸ ਐਵਾਰਡ’
ਬਹਾਦਰਜੀਤ ਸਿੰਘ
ਬਲਾਚੌਰ, 25 ਜੂਨ
ਐੱਸਐੱਮਐੱਲ ਇਸੁਜ਼ੂ ਲਿਮਟਿਡ ਦੇ ਮੁੱਖ ਵਿੱਤ ਅਧਿਕਾਰੀ( ਸੀਐੱਫਓ) ਰਾਕੇਸ਼ ਭੱਲਾ ਨੂੰ ਕੰਪਨੀ ਦੀ ਸਫਲਤਾ ਵਿੱਚ ਉਨ੍ਹਾਂ ਦੀ ਸ਼ਾਨਦਾਰ ਲੀਡਰਸ਼ਿਪ ਅਤੇ ਯੋਗਦਾਨ ਲਈ ਇੰਸਟੀਟਿਊਟ ਆਫ ਕੋਸਟ ਅਕਾਊਂਟੈਂਟਸ ਆਫ ਇੰਡੀਆ ਵੱਲੋਂ ‘ਸੀਐੱਫਓ-ਆਊਟਸਟੈਂਡਿੰਗ ਪਰਫਾਰਮੈਂਸ ਐਵਾਰਡ’ ਨਾਲ ਸਨਮਾਨਿਆ। ਇਹ ਐਵਾਰਡ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਸਮਾਰੋਹ ਦੌਰਾਨ ਸੰਸਦ ਮੈਂਬਰ ਅਤੇ ਵਿੱਤ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਭਰਤ੍ਰਿਹਰੀ ਮਹਤਾਬ ਵੱਲੋਂ ਦਿੱਤਾ ਗਿਆ। ਇਹ ਸਨਮਾਨ ਇਕ ਪ੍ਰਸਿੱਧ ਜਿਊਰੀ ਵੱਲੋਂ ਚੁਣਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਨੈਸ਼ਨਲ ਕੰਪਨੀ ਲਾਅ ਅਪੀਲੀਐਂਟ ਟ੍ਰਿਬਿਊਨਲ ਦੇ ਸਾਬਕਾ ਚੇਅਰਮੈਨ, ਸੇਵਾਮੁਕਤ ਜਸਟਿਸ ਐੱਸਜੇ ਮੁਖੋਪਾਧਿਆਏ ਨੇ ਕੀਤੀ।
ਸ੍ਰੀ ਭੱਲਾ ਦੀ ਅਗਵਾਈ ਹੇਠ ਐੱਸਐੱਮਐੱਲ ਇਸੁਜ਼ੂ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਬੇਮਿਸਾਲ ਤਰੀਕੇ ਨਾਲ ਵਾਧੂ ਕੰਮ ਕੀਤਾ ਅਤੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ ਦੁੱਗਣਾ ਪ੍ਰਦਰਸ਼ਨ ਹਾਸਲ ਕੀਤਾ, ਜੋ ਕੰਪਨੀ ਦੇ 40 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਹੈ। ਐਵਾਰਡ ਪ੍ਰਾਪਤ ਕਰਦਿਆਂ ਰਾਕੇਸ਼ ਭੱਲਾ ਨੇ ਪੂਰੀ ਟੀਮ ਅਤੇ ਸਾਰੇ ਹਿਤਧਾਰਕਾਂ ਦਾ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਨਿੱਜੀ ਸਫਲਤਾ ਨਹੀਂ, ਸਗੋ ਪੂਰੇ ਐੱਸਐੱਮਐੱਲ ਇਸੁਜ਼ੂ ਪਰਿਵਾਰ ਲਈ ਮਾਣ ਦਾ ਮੌਕਾ ਹੈ।