Punjab News: ਗੜ੍ਹਸ਼ੰਕਰ ਨੇੜੇ 20 ਸਾਲਾ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਸੀਹਵਾਂ ਪਿੰਡ ਦਾ ਆਰੀਅਨ ਰਾਤ 11.30 ਵਜੇ ਦੇ ਕਰੀਬ ਸਵਿਫਟ ਕਾਰ ਵਿੱਚ ਲੁਧਿਆਣਾ ਤੋਂ ਆ ਰਿਹਾ ਸੀ ਵਾਪਸ; ਮੋਟਰਸਾਈਲ ’ਤੇ ਆਏ ਤਿੰਨ ਹਮਲਾਵਰਾਂ ਨੇ ਮਾਰੀਆਂ ਗੋਲੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਗੜ੍ਹਸ਼ੰਕਰ, 19 ਜੂਨ
ਗੜ੍ਹਸ਼ੰਕਰ-ਨੰਗਲ ਸੜਕ 'ਤੇ ਬੁੱਧਵਾਰ ਰਾਤ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਵਿਅਕਤੀਆਂ ਨੇ 20 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਸੀਹਵਾਂ ਪਿੰਡ ਦਾ ਆਰੀਅਨ ਬੀਤੀ ਰਾਤ 11.30 ਵਜੇ ਦੇ ਕਰੀਬ ਆਪਣੀ ਨਵੀਂ ਰੇਡੀਮੇਡ ਕੱਪੜਿਆਂ ਦੀ ਦੁਕਾਨ ਲਈ ਸਾਮਾਨ ਖਰੀਦ ਕੇ ਲੁਧਿਆਣਾ ਤੋਂ ਸਵਿਫਟ ਕਾਰ ਵਿੱਚ ਘਰ ਵਾਪਸ ਆ ਰਿਹਾ ਸੀ। ਕੋਕੋਵਾਲ ਪਿੰਡ ਦਾ ਰਹਿਣ ਵਾਲਾ ਨਵੀਨ ਕੁਮਾਰ ਵੀ ਉਸ ਦੇ ਨਾਲ ਸੀ।
ਜਦੋਂ ਉਹ ਸ਼ਾਹਪੁਰ ਨੇੜੇ ਸੜਕ ਕਿਨਾਰੇ ਰੁਕੇ ਤਾਂ ਤਿੰਨੇ ਵਿਅਕਤੀ ਗੜ੍ਹਸ਼ੰਕਰ ਵਾਲੇ ਪਾਸਿਓਂ ਆਏ ਅਤੇ ਆਰੀਅਨ ਦੇ ਸਿਰ ਤੇ ਛਾਤੀ ਵਿੱਚ ਗੋਲੀ ਮਾਰ ਕੇ ਭੱਜ ਗਏ। ਇਸ ਕਾਰਨ ਆਰੀਅਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਡੀਐਸਪੀ ਜਸਪ੍ਰੀਤ ਸਿੰਘ ਅਤੇ ਏਐਸਆਈ ਰਛਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।