ਪਨਬਸ ਕੰਟਰੈਕਟ ਕਾਮਿਆਂ ਵੱਲੋਂ ਪੰਜ ਘੰਟੇ ਲਈ ਬੰਦ
ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 12 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਬੱਸ ਅੱਡਾ ਬੰਦ ਕੀਤਾ ਗਿਆ ਜਿਸ ਦਾ ਐੱਸਸੀਬੀਸੀ ਯੂਨੀਅਨ ਵੱਲੋਂ ਸਮਰਥਨ ਕੀਤਾ ਗਿਆ। ਇਹ ਬੰਦ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਕੀਤਾ ਗਿਆ। ਤਨਖ਼ਾਹਾਂ ਵਿੱਚ...
Advertisement
ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 12 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਬੱਸ ਅੱਡਾ ਬੰਦ ਕੀਤਾ ਗਿਆ ਜਿਸ ਦਾ ਐੱਸਸੀਬੀਸੀ ਯੂਨੀਅਨ ਵੱਲੋਂ ਸਮਰਥਨ ਕੀਤਾ ਗਿਆ। ਇਹ ਬੰਦ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਕੀਤਾ ਗਿਆ। ਤਨਖ਼ਾਹਾਂ ਵਿੱਚ ਦੇਰੀ ਦਾ ਮੁੱਖ ਕਾਰਨ ਦਫਤਰ ਚੰਡੀਗੜ੍ਹ ’ਚ ਹੋਣਾ ਹੈ ਕਿਉਂਕਿ ਅਫਸਰਸ਼ਾਹੀ ਇਨ੍ਹਾਂ ਦੀਆਂ ਤਨਖਾਹਾਂ, ਠੇਕੇਦਾਰ ਨਾ ਹੋਣ ਕਾਰਨ ਕੋਈ ਢੁਕਵਾਂ ਪ੍ਰਬੰਧ ਨਹੀਂ ਕਰਦੀ ਜਦਕਿ ਪਨਬਸ ਦੇ ਅਦਾਰੇ ਨੂੰ ਆਪਣੇ ਅਕਾਊਂਟ ਵਿੱਚੋਂ ਹੀ ਇਨ੍ਹਾਂ ਵਰਕਰਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਜਿਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਵਰਕਰ ਲਗਾਤਾਰ ਡਿਊਟੀ ਕਰਦੇ ਹਨ ਅਤੇ ਫਿਰ ਵੀ ਇਨ੍ਹਾਂ ਨੂੰ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ। ਜੇਕਰ ਭਲਕੇ 12 ਵਜੇ ਤੱਕ ਤਨਖਾਹ ਨਾ ਪਾਈ ਗਈ ਤਾਂ ਵਰਕਰ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
Advertisement
Advertisement
×