ਪੀ ਐੱਸ ਯੂ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤਹਿਸੀਲਦਾਰ ਨਕੋਦਰ ਰਾਹੀਂ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ ਨੇ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਦਾ ਉਹ ਵਿਰੋਧ ਕਰਦੇ ਹਨ ਤੇ ਇਸ ਨੀਤੀ ਨੂੰ ਰੱਦ ਕਰਨ ਦੀ ਮੰਗ ਕਰਦੇ ਹਨ। ਇਸ ਨੀਤੀ ਰਾਹੀਂ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਦਲਿਤ ਵਿਦਿਆਰਥੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਮਿਲਦੀ ਸਕਾਲਰਸ਼ਿਪ ਖੋਹੀ ਜਾਣੀ ਹੈ ਕਿਉਂਕਿ ਸਕਾਲਰਸ਼ਿਪ ਬਾਰੇ ਇਹ ਸਿਖਿਆ ਨੀਤੀ ਕੁੱਝ ਵੀ ਸਪੱਸ਼ਟ ਨਹੀਂ ਕਰਦੀ।ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਮੈਸਟਰ ਸਿਸਟਮ ਰੱਦ ਕਰਕੇ ਸਾਲਾਨਾ ਸਿਸਟਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਪਿਛਲੇ ਸਮੇਂ ਚ ਬਿਜਲੀ ਬੋਰਡ ’ਚ ਹੋਈਆਂ ਭਰਤੀਆਂ ਦਾ ਵੱਡਾ ਹਿੱਸਾ ਹਰਿਆਣਾ ਵਰਗੇ ਸੂਬਿਆਂ ਦਾ ਭਰਤੀ ਕੀਤਾ ਗਿਆ। ਵਿਦਿਆਰਥੀਆਂ ਆਗੂਆਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੋਮਲ,ਤਮੰਨਾ, ਨਵਜੋਤ, ਸੰਜਨਾ, ਤਾਨੀਆ, ਰਨਬੀਰ, ਪ੍ਰਿੰਸ ,ਆਜ਼ਾਦ ਆਦਿ ਹਾਜ਼ਰ ਹੋਏ।