DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੈਮ ਦੇ ਪਾਵਰ ਹਾਊਸ ’ਚ ਭਰਨ ਕਾਰਨ ਪ੍ਰਾਜੈਕਟ ਲਟਕਿਆ

ਨਿਰਮਾਣ ਕਰ ਰਹੀ ਕੰਪਨੀ ਤੇ ਸ਼ਾਹਪੁਰ ਕੰਢੀ ਡੈਮ ਪ੍ਰਸ਼ਾਸਨ ਨੇ ਦੋਸ਼ਾਂ ਦਾ ਠੀਕਰਾ ਇਕ-ਦੂਜੇ ’ਤੇ ਭੰਨਿਆ
  • fb
  • twitter
  • whatsapp
  • whatsapp
Advertisement

ਐਨਪੀ ਧਵਨ

Advertisement

ਪਠਾਨਕੋਟ, 13 ਜੂਨ

ਝੋਨੇ ਦੀ ਬਿਜਾਈ ਨੂੰ ਲੈ ਕੇ ਡੈਮ ਪ੍ਰਸ਼ਾਸਨ ਵੱਲੋਂ ਵੱਧ ਮਾਤਰਾ ਵਿੱਚ ਛੱਡੇ ਗਏ ਪਾਣੀ ਨਾਲ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸ ਨੰਬਰ-2 ਦੀ ਇਮਾਰਤ ਵਿੱਚ ਪਾਣੀ ਦਾਖਲ ਹੋਣ ਦੇ ਮਾਮਲੇ ’ਤੇ ਸ਼ਾਹਪੁਰ ਕੰਢੀ ਡੈਮ ਪ੍ਰਸ਼ਾਸਨ ਅਤੇ ਪਾਵਰ ਹਾਊਸ ਦਾ ਨਿਰਮਾਣ ਕਰ ਰਹੀ ਕੰਪਨੀ ਓਮ ਇਨਫਰਾ ਲਿਮਟਿਡ ਕੰਪਨੀ (ਓਮਿਲ) ਆਹਮੋ-ਸਾਹਮਣੇ ਆ ਗਏ ਹਨ। ਕੰਪਨੀ ਪ੍ਰਬੰਧਕਾਂ ਅਨੁਸਾਰ ਉਨ੍ਹਾਂ ਦੀ ਨਿਰਮਾਣ ਵਿੱਚ ਲੱਗੀ ਹੋਈ ਮਸ਼ੀਨਰੀ ਪਾਣੀ ਵਿੱਚ ਡੁੱਬ ਗਈ ਹੈ ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਕਤ ਪਾਣੀ ਨੂੰ ਬਾਹਰ ਕੱਢ ਕੇ ਦੁਬਾਰਾ ਕੰਮ ਪਹਿਲੀ ਰਫਤਾਰ ਵਿੱਚ ਲਿਆਉਣ ’ਤੇ ਕਾਫੀ ਸਮਾਂ ਲੱਗੇਗਾ ਜਿਸ ਲਈ ਇਹ ਪ੍ਰਾਜੈਕਟ 3-4 ਮਹੀਨੇ ਹੋਰ ਲਟਕ ਜਾਵੇਗਾ। ਦੂਜੇ ਪਾਸੇ ਡੈਮ ਦੇ ਚੀਫ ਇੰਜਨੀਅਰ ਸ਼ੇਰ ਸਿੰਘ ਅਨੁਸਾਰ ਕੰਪਨੀ ਦੀ ਅਣਗਹਿਲੀ ਨਾਲ ਪਾਣੀ ਇਮਾਰਤ ਅੰਦਰ ਦਾਖਲ ਹੋਇਆ ਹੈ ਤੇ ਇਸ ਵਿੱਚ ਵਿਭਾਗ ਦੀ ਕੋਈ ਗਲਤੀ ਨਹੀਂ ਹੈ। ਜੇਕਰ ਕੰਮ ਲਟਕਿਆ ਤਾਂ ਉਸ ਦਾ ਕੰਪਨੀ ਨੂੰ ਹਰਜਾਨਾ ਪਾਇਆ ਜਾਵੇਗਾ ਅਤੇ ਨਿਰਮਾਣ ਕੰਮ ਲਈ ਜੋ ਤਰੀਕ ਨਿਸ਼ਚਿਤ ਕੀਤੀ ਗਈ ਹੈ, ਉਸ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਯੂਬੀਡੀਸੀ ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਸ਼ਾਹਪੁਰ ਕੰਢੀ ਬੈਰਾਜ ਡੈਮ ਦੇ ਬਣ ਰਹੇ ਪਾਵਰ ਹਾਊਸ ਦੀ ਇਮਾਰਤ ਵਿੱਚ 7 ਜੂਨ ਨੂੰ ਦਾਖਲ ਹੋ ਗਿਆ ਸੀ। ਨਿਰਮਾਣ ਕਰ ਰਹੀ ਕੰਪਨੀ ਦੇ ਜਨਰਲ ਮੈਨੇਜਰ ਸੁਨੀਲ ਸ੍ਰੀਵਾਸਤਵਾ ਅਨੁਸਾਰ ਇਹ ਪਾਣੀ ਮਾਧੋਪੁਰ ਹੈਡਵਰਕਸ ਦੇ ਅਧਿਕਾਰੀਆਂ ਅਤੇ ਸ਼ਾਹਪੁਰ ਕੰਢੀ ਡੈਮ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਦਾਖਲ ਹੋਇਆ ਹੈ। ਉਨ੍ਹਾਂ ਅਨੁਸਾਰ ਡੈਮ ਤੋਂ ਪਾਣੀ ਵੱਧ ਮਾਤਰਾ ਵਿੱਚ ਭਾਵ 8500 ਕਿਊਸਿਕ ਛੱਡ ਦਿੱਤਾ ਗਿਆ। ਜਦ ਕਿ ਮਾਧੋਪੁਰ ਹੈਡਵਰਕਸ ਤੋਂ ਨਿਕਲਦੀਆਂ 2 ਨਹਿਰਾਂ ਦੀ ਸਮਰੱਥਾ 3000 ਹਜ਼ਾਰ ਕਿਊਸਿਕ ਅਤੇ 4000 ਕਿਊਸਿਕ ਹੈ। ਇਸ ਤਰ੍ਹਾਂ 1500 ਕਿਊਸਿਕ ਪਾਣੀ ਸਮਰੱਥਾ ਤੋਂ ਵੱਧ ਛੱਡਿਆ ਗਿਆ। ਇਸ ਨਾਲ 2 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਜਦ ਕਿ ਦੁਬਾਰਾ ਬੰਨ੍ਹ ਬਣਾਉਣ ਅਤੇ ਪਾਣੀ ਨੂੰ ਕੱਢਣ ਤੇ ਦੁਬਾਰਾ ਕੰਮ ਸ਼ੁਰੂ ਕਰਨ ਵਿੱਚ 2 ਕਰੋੜ ਹੋਰ ਖਰਚ ਆ ਜਾਣਗੇ। ਇਸ ਤਰ੍ਹਾਂ ਕੰਪਨੀ ਨੂੰ ਕੁੱਲ 4 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਬੰਨ੍ਹ ਕਮਜ਼ੋਰ ਹੋਣ ਬਾਰੇ ਅਗਾਊਂ ਦਿੱਤੀ ਗਈ ਸੀ ਜਾਣਕਾਰੀ: ਚੀਫ ਇੰਜਨੀਅਰ

ਡੈਮ ਦੇ ਚੀਫ ਇੰਜੀਨੀਅਰ ਸ਼ੇਰ ਸਿੰਘ ਨੇ ਕੰਪਨੀ ਦੇ ਦਾਅਵੇ ਨੂੰ ਬਿਲਕੁੱਲ ਹੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ 3 ਮਹੀਨੇ ਪਹਿਲਾਂ ਹੀ ਚਿੱਠੀ ਲਿਖ ਕੇ ਕੰਪਨੀ ਨੂੰ ਕਿਹਾ ਸੀ ਕਿ ਪਾਵਰ ਹਾਊਸ ਨੰਬਰ-2 ਕੋਲ ਹੇਠਾਂ ਵਾਲੇ ਪਾਸੇ ਜੋ ਆਰਜ਼ੀ ਬੰਨ੍ਹ ਬਣਾਇਆ ਗਿਆ ਹੈ, ਉਹ ਬਹੁਤ ਕਮਜ਼ੋਰ ਹੈ। ਝੋਨੇ ਦੀ ਬਿਜਾਈ ਅਤੇ ਮੌਨਸੂਨ ਦਾ ਮੌਸਮ ਆਉਣ ਵਾਲਾ ਹੈ, ਇਸ ਕਰਕੇ ਇਸ ਨੂੰ ਹੋਰ ਮਜ਼ਬੂਤ ਤੇ ਉਚਾ ਕਰ ਲਿਆ ਜਾਵੇ। ਹਾਲਾਂਕਿ ਇਹ ਸਾਰਾ ਕੁੱਝ ਕਰਨਾ ਐਗਰੀਮੈਂਟ ਅਨੁਸਾਰ ਕੰਪਨੀ ਦੀ ਜ਼ਿੰਮੇਵਾਰੀ ਹੈ ਪਰ ਫਿਰ ਵੀ ਉਨ੍ਹਾਂ ਕੰਪਨੀ ਨੂੰ ਪੱਤਰ ਲਿਖ ਕੇ ਚੌਕਸ ਕਰ ਦਿੱਤਾ ਸੀ। ਇਸ ਕਰਕੇ ਕੰਪਨੀ ਨੂੰ ਕੋਈ ਵੀ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਕਿਸਮ ਦਾ ਕਲੇਮ ਦਿੱਤਾ ਜਾਵੇਗਾ।

Advertisement
×