ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਦਾ ਸਨਮਾਨ
ਸਥਾਨਕ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਸਾਇੰਸ ਅਤੇ ਆਰਟਸ ਕਾਲਜ ਵਿਚ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਪ੍ਰੋਫੈਸਰ ਸੀਮਾ ਜੱਸਲ, ਪ੍ਰੋ. ਦਰਪਨ ਚੌਧਰੀ, ਪ੍ਰੋ. ਪ੍ਰੀਤੀ ਚੌਧਰੀ ਤੇ ਪ੍ਰੋ ਨੀਨਾ ਭਾਰਦਵਾਜ ਨੇ ਵਿਚਾਰ...
Advertisement
ਸਥਾਨਕ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਸਾਇੰਸ ਅਤੇ ਆਰਟਸ ਕਾਲਜ ਵਿਚ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਪ੍ਰੋਫੈਸਰ ਸੀਮਾ ਜੱਸਲ, ਪ੍ਰੋ. ਦਰਪਨ ਚੌਧਰੀ, ਪ੍ਰੋ. ਪ੍ਰੀਤੀ ਚੌਧਰੀ ਤੇ ਪ੍ਰੋ ਨੀਨਾ ਭਾਰਦਵਾਜ ਨੇ ਵਿਚਾਰ ਰੱਖੇ। ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਾਲਜ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ। ਕਾਲਜ ਸਟਾਫ ਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਗੁਰਮੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿੱਘੀ ਵਿਦਾਇਗੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਗੁਰਮੀਤ ਸਿੰਘ ਦੀ ਪਤਨੀ ਜਗਮੋਹਨ ਜੀਤ ਕੌਰ, ਪੁੱਤਰ ਹਰਮਨਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ, ਕਰਨਲ ਆਰ ਪੀ ਸਿੰਘ, ਡਿਪਟੀ ਡਾਇਰੈਕਟਰ ਡਾ. ਜਸਬੀਰ ਸਿੰਘ, ਪ੍ਰੋ. ਨਰਿੰਦਰ ਕੌਰ, ਪ੍ਰਿੰਸੀਪਲ ਪਰਮਿੰਦਰ ਕੌਰ, ਡਾ. ਬਲਰਾਮ ਸੈਣੀ, ਪ੍ਰਿੰਸੀਪਲ ਡਾ. ਸਵਿਤਾ ਗੁਪਤਾ, ਪ੍ਰੋ. ਹਰਜਿੰਦਰ ਪਾਲ ਸਿੰਘ ਤੇ ਪ੍ਰੋ. ਅਮਨ ਆਦਿ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋ. ਅਜੈ ਕੁਮਾਰ ਅਰਸ਼ ਨੇ ਕੀਤਾ।
Advertisement
Advertisement
×

