ਪ੍ਰਿੰਸ ਨੇ ਗ੍ਰੀਕੋ ਰੋਮਨ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ
ਬਹਾਦਰਜੀਤ ਸਿੰਘ ਬਲਾਚੌਰ, 2 ਜੂਨ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀ ਪ੍ਰਿੰਸ ਨੇ 82 ਕਿਲੋ ਭਾਰ ਤੋਂ ਘੱਟ ਸ਼੍ਰੇਣੀ ਵਰਗ ’ਚ ਵਿਸ਼ਵ ਰੈਂਕਿੰਗ ਸੀਰੀਜ਼ 2025 ਗ੍ਰੀਕੋ ਰੋਮਨ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ...
Advertisement
ਬਹਾਦਰਜੀਤ ਸਿੰਘ
ਬਲਾਚੌਰ, 2 ਜੂਨ
Advertisement
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀ ਪ੍ਰਿੰਸ ਨੇ 82 ਕਿਲੋ ਭਾਰ ਤੋਂ ਘੱਟ ਸ਼੍ਰੇਣੀ ਵਰਗ ’ਚ ਵਿਸ਼ਵ ਰੈਂਕਿੰਗ ਸੀਰੀਜ਼ 2025 ਗ੍ਰੀਕੋ ਰੋਮਨ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।
ਰਾਮ ਮੇਹਰ ਸਹਾਇਕ ਨਿਰਦੇਸ਼ਕ ਸਪੋਰਟਸ ਐੱਲਟੀਐੱਸਯੂ ਪੰਜਾਬ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਮੰਗੋਲੀਆ ’ਚ ਕਰਵਾਈ ਗਈ ਸੀ ਅਤੇ ਪਹਿਲਵਾਨ ਪ੍ਰਿੰਸ ਦਾ ਸ਼ਾਨਦਾਰ ਪ੍ਰਦਰਸ਼ਨ ਉਸ ਦੀ ਲਗਨ, ਹੁਨਰ ਤੇ ਮਿਹਨਤ ਦਾ ਪ੍ਰਮਾਣ ਹੈ। ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਐੱਲਟੀਐੱਸਯੂ ਪੰਜਾਬ ਨੇ ਇਸ ਸ਼ਾਨਦਾਰ ਸਫਲਤਾ ਲਈ ਖੇਡ ਵਿਭਾਗ ਅਤੇ ਪਹਿਲਵਾਨ ਪ੍ਰਿੰਸ ਨੂੰ ਵਧਾਈ ਦਿੱਤੀ। ਡਾ. ਪਰਵਿੰਦਰ ਕੌਰ ਪ੍ਰੋ. ਚਾਂਸਲਰ, ਡਾ. ਰਾਜੀਵ ਮਹਾਜਨ ਰਜਿਸਟਰਾਰ, ਸਤਬੀਰ ਸਿੰਘ ਬਾਜਵਾ ਸੰਯੁਕਤ ਰਜਿਸਟਰਾਰ ਐੱਲਟੀਐੱਸਯੂ ਪੰਜਾਬ ਨੇ ਵੀ ਖੇਡ ਟੀਮ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਆਪਣੇ ਹੁਨਰ ਨੂੰ ਨਿਖਾਰਿਆ ਹੈ।
Advertisement
×