ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਜੁਲਾਈ
ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੁਲੀਸ ਓਲਡਰਜ਼ ਹੋਮ ਵਿੱਚ ਸਰਬੱਤ ਦੇ ਭਲੇ ਲਈ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਜੇਲ੍ਹਾਂ ’ਚ ਬੰਦ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਭਾਈ ਦਵਿੰਦਰ ਸਿੰਘ ਨਿਰਮਾਣ ਰਾਗੀ ਸਿੰਘਾਂ ਵੱਲੋਂ ਕੀਰਤਨ ਅਤੇ ਕਥਾ ਵਾਚਕ ਭਾਈ ਵਿਸ਼ਾਲ ਸਿੰਘ ਵੱਲੋਂ ਕਥਾ ਕੀਤੀ ਗਈ। ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਸ਼ਲੇਂਦਰ ਸਿੰਘ ਸ਼ੈਲੀ, ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਗੁਰਨਾਮ ਸਿੰਘ, ਜਨਰਲ ਸੈਕਟਰੀ ਅਮਰੀਕ ਸਿੰਘ, ਮੀਤ ਪ੍ਰਧਾਨ ਬਾਬਾ ਸੁਰਜੀਤ ਸਿੰਘ ਸੇਖੋਂ, ਕਸ਼ਮੀਰ ਸਿੰਘ ਵੱਲੋਂ ਸੰਗਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਲਖਬੀਰ ਸਿੰਘ ਐੱਸਐੱਸਪੀ ਵਿਜੀਲੈਂਸ, ਮਨਜਿੰਦਰ ਸਿੰਘ ਐੱਸਐੱਸਪੀ ਦਿਹਾਤੀ, ਸ਼ਿਵਦਰਸ਼ਨ ਏਸੀਪੀ ਅੰਮ੍ਰਿਤਸਰ ਅਤੇ ਹਰਵਿੰਦਰ ਸਿੰਘ ਸੰਧੂ ਰਿਟਾ. ਐੱਸਪੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਚੰਡੀਗੜ੍ਹ ਇਕਾਈ ਤੋਂ ਗੋਕਲ ਰਾਮ, ਤਰਨ ਤਾਰਨ ਇਕਾਈ ਤੋਂ ਪ੍ਰਧਾਨ ਗੁਰਨਾਮ ਸਿੰਘ ਪੰਗੋਟਾ, ਫਰੀਦਕੋਟ ਇਕਾਈ ਤੋਂ ਇਕ਼ਬਾਲ ਸਿੰਘ ਵਾਈਸ ਪ੍ਰਧਾਨ, ਬਟਾਲਾ ਇਕਾਈ ਤੋਂ ਪ੍ਰਧਾਨ ਜਗੀਰ ਸਿੰਘ ਮੌਜੂਦ ਸਨ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।