ਪ੍ਰਤਾਪ ਵਰਲਡ ਸਕੂਲ ਨੇ ਸੋਨ ਤਗ਼ਮਾ ਜਿੱਤਿਆ
ਪ੍ਰਤਾਪ ਵਰਲਡ ਸਕੂਲ (ਪੀ ਡਬਲਿਯੂ ਐੱਸ) ਦੀ ਅੰਡਰ-14 ਟੀਮ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨ ਤਗ਼ਮਾ ਜਿੱਤਿਆ। ਟੀਮ ਦੇ ਕੋਚਾਂ ਗੁਰਵਿੰਦਰ ਅਤੇ ਅਸ਼ਰਫ ਨੇ ਦੱਸਿਆ ਕਿ ਫਾਈਨਲ ਵਿੱਚ ਪੀ ਡਬਲਿਯੂ ਐੱਸ ਟੀਮ ਵੱਲੋਂ ਗੇਂਦਬਾਜ਼ੀ ਕਰਦਿਆਂ...
ਪ੍ਰਤਾਪ ਵਰਲਡ ਸਕੂਲ (ਪੀ ਡਬਲਿਯੂ ਐੱਸ) ਦੀ ਅੰਡਰ-14 ਟੀਮ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨ ਤਗ਼ਮਾ ਜਿੱਤਿਆ। ਟੀਮ ਦੇ ਕੋਚਾਂ ਗੁਰਵਿੰਦਰ ਅਤੇ ਅਸ਼ਰਫ ਨੇ ਦੱਸਿਆ ਕਿ ਫਾਈਨਲ ਵਿੱਚ ਪੀ ਡਬਲਿਯੂ ਐੱਸ ਟੀਮ ਵੱਲੋਂ ਗੇਂਦਬਾਜ਼ੀ ਕਰਦਿਆਂ ਅਫਰਾਨ ਨੇ ਤਿੰਨ ਓਵਰਾਂ ਵਿੱਚ ਸਿਰਫ਼ ਛੇ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਨ੍ਹਾਂ ਵਿੱਚ ਇੱਕ ਹੈਟ੍ਰਿਕ ਸ਼ਾਮਲ ਹੈ। ਸੂਰਿਆ ਨੇ ਦੋ ਓਵਰਾਂ ਵਿੱਚ ਸੱਤ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸੇ ਤਰ੍ਹਾਂ ਪੀਊਸ਼ ਨੇ ਵੀ ਤਿੰਨ ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਸੂਰਯਾਂਸ਼ ਨੇ 1.1 ਓਵਰ ਵਿੱਚ 7 ਦੌੜਾਂ ਦੇ ਕੇ ਇੱਕ ਵਿਕਟ ਲਈ। ਪੀ ਡਬਲਿਯੂ ਐੱਸ ਨੇ 10.4 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਟੀਮ ਨੇ ਦੋ ਵਿਕਟਾਂ ਨਾਲ ਜਿੱਤ ਪ੍ਰਾਪਤ ਕਰ ਲਈ। ਸਕੂਲ ਦੇ ਡਾਇਰੈਕਟਰਾਂ ਸੰਨੀ ਮਹਾਜਨ ਅਤੇ ਓਸ਼ਿਨ ਮਹਾਜਨ ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਇੱਕ ਵਾਰ ਫਿਰ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।

