ਖ਼ਾਲਸਾ ਕਾਲਜ ਵਿੱਚ ਪ੍ਰਸ਼ੋਨਤਰੀ ਤੇ ਪੋਸਟਰ ਬਣਾਉਣ ਦੇ ਮੁਕਾਬਲੇ
ਪੱਤਰ ਪ੍ਰੇਰਕ ਮੁਕੇਰੀਆਂ, 15 ਮਾਰਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ, ਆਈ.ਕਿਉ.ਏ.ਸੀ. ਦੇ ਸਹਿਯੋਗ ਨਾਲ (ਕਾਮਰਸ ਫਿਊਜ਼ਨ ਫੋਰਮ) ਵੱਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ, ਪੋਸਟਰ ਅਤੇ ਪਾਵਰ...
Advertisement
ਪੱਤਰ ਪ੍ਰੇਰਕ
ਮੁਕੇਰੀਆਂ, 15 ਮਾਰਚ
Advertisement
ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ, ਆਈ.ਕਿਉ.ਏ.ਸੀ. ਦੇ ਸਹਿਯੋਗ ਨਾਲ (ਕਾਮਰਸ ਫਿਊਜ਼ਨ ਫੋਰਮ) ਵੱਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ, ਪੋਸਟਰ ਅਤੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾਅਫ਼ਜਾਈ ਕੀਤੀ ਗਈ।
ਇਸ ਦੌਰਾਨ ਕਾਮਰਸ ਫਿਊਜ਼ਨ ਫੋਰਮ ਦੀ ਪ੍ਰਧਾਨ ਮਨਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ, ਕਾਮਰਸ ਅਤੇ ਅਰਥ ਸ਼ਾਸਤਰ ਵਿਭਾਗ ਦੇ ਅਧਿਆਪਕ ਮੈਡਮ ਜਸਪ੍ਰੀਤ ਕੌਰ, ਮੈਡਮ ਕੁਸਮਾ, ਡਾ. ਕ੍ਰਿਤਿਕਾ ਸ਼ਰਮਾ, ਡਾ. ਗਗਨਦੀਪ ਕੌਰ, ਮੈਡਮ ਪੂਜਾ ਤੇ ਇਸ਼ੀਤਾ ਹਾਜ਼ਰ ਸਨ।
Advertisement
×