DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਇਰ ਕੁਲਦੀਪ ਡਾਨਸੀਵਾਲ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਰੰਗ’ ਲੋਕ ਅਰਪਣ

ਦਰਪਣ ਸਾਹਿਤ ਸਭਾ ਵੱਲੋਂ ਕਵੀ ਦਰਬਾਰ
  • fb
  • twitter
  • whatsapp
  • whatsapp
featured-img featured-img
ਸ਼ਾਇਰ ਕੁਲਦੀਪ ਡਾਨਸੀਵਾਲ ਦੀ ਪੁਸਤਕ ‘ਜ਼ਿੰਦਗੀ ਦੇ ਰੰਗ’ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। 
Advertisement

ਦਰਪਣ ਸਾਹਿਤ ਸਭਾ ਸੈਲਾ ਖੁਰਦ ਵੱਲੋਂ ਸ਼ਾਇਰ ਕੁਲਦੀਪ ਡਾਨਸੀਵਾਲ ਦਾ ਕਾਵਿ ਸੰਗ੍ਰਿਹ ‘ਜ਼ਿੰਦਗੀ ਦੇ ਰੰਗ’ ਦਾ ਲੋਕ ਅਰਪਣ ਕਰਨ ਲਈ ਸਮਾਰੋਹ ਤੇ ਕਵੀ ਦਰਬਾਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਪੱਦੀ ਸੂਰਾ ਸਿੰਘ ਸਿੰਘ ਵਿੱਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਗ਼ਜ਼ਲਗੋ ਰੇਸ਼ਮ ਚਿੱਤਰਕਾਰ, ਪ੍ਰਿੰ. ਬਿੱਕਰ ਸਿੰਘ, ਪ੍ਰਿੰ.ਕਿਰਪਾਲ ਸਿੰਘ, ਸ਼ਾਇਰ ਤਰਸੇਮ ਸਾਕੀ ਅਤੇ ਗੁਰਦੀਪ ਸਿੰਘ ਮੁਕੱਦਮ ਸ਼ਾਮਿਲ ਹੋਏ। ਸਭਾ ਦੇ ਸਕੱਤਰ ਸੋਹਣ ਸਿੰਘ ਸੁੰਨੀ ਵੱਲੋਂ ਆਏ ਹੋਏ ਸਰੋਤਿਆਂ ਅਤੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਦਰਪਣ ਸਾਹਿਤ ਸਭਾ ਦੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਸਾਹਿਤਕਾਰਾਂ ਨੇ ਸ਼ਾਇਰ ਕੁਲਦੀਪ ਡਾਨਸੀਵਾਲ ਦੀ ਕਾਵਿ ਪੁਸਤਕ ਰਿਲੀਜ਼ ਕੀਤੀ। ਕੁਲਦੀਪ ਡਾਨਸੀਵਾਲ ਨੇ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਗ਼ਜ਼ਲਗੋ ਸ਼ਾਮ ਸੁੰਦਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਅਤੇ ਪਿੰਡ ਡਾਨਸੀਵਾਲ ਦੇ ਪਤਵੰਤਿਆਂ ਵੱਲੋਂ ਸ਼ਾਇਰ ਕੁਲਦੀਪ ਡਾਨਸੀਵਾਲ ਨੂੰ ਉਨ੍ਹਾਂ ਦੀਆਂ ਸਾਹਿਤਿਕ ਘਾਲਣਾ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰ. ਬਿੱਕਰ ਸਿੰਘ, ਮੁਕੇਸ਼ ਕੁਮਾਰ, ਪ੍ਰਿੰ. ਸਰਬਜੀਤ ਸਿੰਘ,ਪ੍ਰਿ.ਸੁਰਜੀਤ ਸਿੰਘ ਅਤੇ ਕੁਲਵਿੰਦਰ ਬਿੱਟੂ ਵੱਲੋਂ ਲੋਕ ਪੱਖੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਸਭਾਵਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕਵੀ ਦਰਬਾਰ ਵਿੱਚ ਰਣਜੀਤ ਪੋਸੀ, ਸਤਨਾਮ ਸਾਜਨ, ਤਰਨਜੀਤ ਗੋਗੋ, ਅਵਤਾਰ ਪੱਖੋਵਾਲ, ਸੁਰਜੀਤ ਪੱਖੋਵਾਲ, ਭਾਗ ਸਿੰਘ, ਮਨਜੀਤ ਅਰਮਾਨ, ਜੀਵਨ ਚੰਦੇਲੀ, ਦੇਸ ਰਾਜ ਬਾਲੀ, ਸੰਤੋਖ, ਰਣਬੀਰ ਬੱਬਰ, ਤਾਰਾ ਸਿੰਘ ਚੈੜਾ, ਚਰਨ ਦਾਸ, ਤਰਸੇਮ ਸਾਕੀ, ਸਵਰਾਜ ਕੁਮਾਰ ਤੇ ਤਾਰਾ ਸਿੰਘ ਗਿੱਲ ਨੇ ਆਪਣੀਆ ਰਚਨਾਵਾਂ ਸੁਣਾਈਆਂ। ਇਸ ਮੌਕੇ ਸੁਖਵਿੰਦਰ ਲੰਗੇਰੀ ਤੇ ਹਰਜਿੰਦਰ ਸੁੰਨੀ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।

Advertisement

Advertisement
×