ਇੱਥੇ ਨਵਾਂ ਸ਼ਹਿਰ ਰੋਡ ’ਤੇ ਅਟਵਾਲ ਕਲੋਨੀ ’ਚ ਅੱਜ ਸ਼ਾਮ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਰਾਹੁਲ, ਲੱਕੜ ਮੰਡੀ ਫਿਲੌਰ ’ਚ ਕੋਠੀ ਦਾ ਸੌਦਾ ਕਰਨ ਆਇਆ। ਉਸ ਨੇ ਮਨਦੀਪ ਸਿੰਘ ਦੁਸਾਂਝ ਨੂੰ ਦਫ਼ਤਰ ਤੋਂ ਬਾਹਰ ਆਉਣ ਲਈ ਕਿਹਾ। ਜਦੋਂ ਮਨਦੀਪ ਬਾਹਰ ਆਇਆ ਤਾਂ ਉਸ ਨੇ ਕਥਿਤ ਤੌਰ ’ਤੇ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਮਨਦੀਪ ਦੇ ਸਾਥੀ ਪੰਡਿਤ ਸੰਜੀਵ ਕੁਮਾਰ ਨੇ ਹਮਲਾਵਰ ਨੂੰ ਜੱਫਾ ਪਾ ਲਿਆ। ਜੱਫਾ ਪਾਉਦਿਆਂ ਹੀ ਹਮਾਲਵਰ ਨੇ ਗੋਲੀ ਚਲਾ ਦਿੱਤੀ ਤੇ ਜੋ ਸੰਜੀਵ ਕੁਮਾਰ ਦੀ ਲੱਤ ਵਿੱਚ ਲੱਗੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਮੌਕੇ ’ਤੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਅਮਨ ਸੈਣੀ ਪਹੁੰਚੇ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਮੁਢਲੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।