ਪਟਵਾਰੀਆਂ ਵੱਲੋਂ ਸਪੈਸ਼ਲ ਗਿਰਦਾਵਰੀ ਦਾ ਕੰਮ ਸ਼ੁਰੂ
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਮੁਆਵਜ਼ੇ ਦੀ ਵੰਡ ਲਈ ਸਪੈਸ਼ਲ ਗਿਰਦਾਵਰੀ ਦਾ ਕੰਮ ਅੱਜ ਜ਼ਮੀਨੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਪੂਰਥਲਾ, ਸੁਲਤਾਨਪੁਰ,...
Advertisement
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਮੁਆਵਜ਼ੇ ਦੀ ਵੰਡ ਲਈ ਸਪੈਸ਼ਲ ਗਿਰਦਾਵਰੀ ਦਾ ਕੰਮ ਅੱਜ ਜ਼ਮੀਨੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਪੂਰਥਲਾ, ਸੁਲਤਾਨਪੁਰ, ਭੁਲੱਥ ਸਬ ਡਵੀਜ਼ਨਾਂ ਦੇ ਹੜ੍ਹ ਮਾਰੇ ਖੇਤਰਾਂ ’ਚ ਸਪੈਸ਼ਲ ਗਿਰਦਾਵਰੀ ਲਈ ਪਟਵਾਰੀਆਂ ਨੂੰ ਤਾਇਨਾਤ ਕਰਕੇ ਪਿੰਡਾਂ ਦੀ ਵੰਡ ਕਰ ਦਿੱਤੀ ਗਈ ਹੈ ਤਾਂ ਜੋ ਗਿਰਦਾਵਰੀ ਦਾ ਕੰਮ ਤੇਜ਼ੀ ਤੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਾਲ ਅਧਿਕਾਰੀ ਪਿੰਡ ਪਿੰਡ ਜਾ ਕੇ ਪ੍ਰਭਾਵਿਤ ਖੇਤਰਾਂ ’ਚ ਗਿਰਦਾਵਰੀ ਕਰਨਗੇ ਜਿਸ ਲਈ ਮਾਲ ਅਧਿਕਾਰੀਆਂ ਦੀ ਆਮਦ ਬਾਰੇ ਪਿੰਡ ਵਾਸੀਆਂ ਨੂੰ ਅਗਾਊਂ ਸੂਚਨਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਵਾਰੀ ਗਿਰਦਾਵਰੀ ਦੇ ਕੰਮ ਨੂੰ 14 ਦਿਨ ’ਚ ਮੁਕੰਮਲ ਕਰਨਗੇ, ਜਿਸ ਲਈ ਸਬੰਧਤ ਐਸ ਡੀ ਐਮਜ਼ ਸਮੁੱਚੀ ਪ੍ਰਕਿਰਿਆ ਦੀ ਬਤੌਰ ਨੋਡਲ ਅਫ਼ਸਰ ਨਿਗਰਾਨੀ ਕਰਨਗੇ ।
Advertisement
Advertisement
×