ਸ਼ਾਹਕੋਟ ’ਚ ਝੋਨੇ ਦੀ ਖ਼ਰੀਦ ਸ਼ੁਰੂ
ਸ਼ਾਹਕੋਟ: ਸਥਾਨਕ ਅਨਾਜ ਮੰਡੀ ਵਿਚ ਅੱਜ ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮਾਰਕਿਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸਕੱਤਰ ਤਜਿੰਦਰ ਕੁਮਾਰ, ਕੌਸਲਰ ਪਰਵੀਨ ਗਰੋਵਰ, ਖਰੀਦ ਏਜੰਸੀਆਂ ਦੇ ਅਧਿਕਾਰੀ,...
ਸ਼ਾਹਕੋਟ: ਸਥਾਨਕ ਅਨਾਜ ਮੰਡੀ ਵਿਚ ਅੱਜ ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮਾਰਕਿਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸਕੱਤਰ ਤਜਿੰਦਰ ਕੁਮਾਰ, ਕੌਸਲਰ ਪਰਵੀਨ ਗਰੋਵਰ, ਖਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ ਅਤੇ ਕਿਸਾਨ ਮੌਜੂਦ ਸਨ। ਇਸ ਮੌਕੇ ਮਾਰਕਫੈੱਡ ਦੇ ਇੰਸਪੈਕਟਰ ਜਗਦੀਪ ਸਿੰਘ ਵੱਲੋਂ ਅਰੂੜ ਚੰਦ ਚਰਨਦਾਸ ਦੀ ਆੜਤ ਤੋਂ ਐਦਲਪੁਰ ਦੇ ਕਿਸਾਨ ਦਰਸ਼ਨ ਸਿੰਘ ਦਾ ਝੋਨਾ ਖਰੀਦਣ ਨਾਲ ਝੋਨੇ ਦੀ ਖਰੀਦ ਦੀ ਸ਼ੁਰੂਆਤ ਹੋਈ। ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੀ ਵੇਚ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ। ਸਕੱਤਰ ਨੇ ਕਿਸਾਨਾਂ ਨੂੰ ਅਪੀਲ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ
ਪ੍ਰਭਨੂਰ ਨੇ ਜਿੱਤੇ ਤਿੰਨ ਤਗ਼ਮੇੇ
ਦਸੂਹਾ: ਸਕੂਲਜ਼ ਗੇਮਜ਼ ਫੈਡਰੇਸ਼ਨ ਆਫ ਇੰਡਿਆ ਵੱਲੋਂ ਬੰਗਲੁਰੂ ਵਿੱਚ ਕਰਵਾਈ ਕੌਮੀ ਈਅਥਲੈਟਿਕ ਚੈਂਪੀਅਨਸ਼ਿਪ (ਸੀ ਆਈ ਐੱਸ ਸੀ) 2025 ਵਿੱਚ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੇ ਖਿਡਾਰੀ ਪ੍ਰਭਨੂਰ ਸਿੰਘ ਗਿੱਲ ਨੇ ਤਿੰਨ ਤਗ਼ਮੇ ਜਿੱਤੇ ਹਨ। ਪ੍ਰਭਨੂਰ ਵਾਸੀ ਪਿੰਡ ਝਿੰਗੜ ਖੁਰਦ 12ਵੀਂ ਦਾ ਵਿਦਿਆਰਥੀ ਹੈ। ਉਸ ਨੇ 3 ਕਿਲੋਮੀਟਰ ਦੌੜ ਵਿੱਚ ਸੋਨ ਤਗ਼ਮਾ, 1500 ਮੀਟਰ ਦੌੜ ਵਿੱਚ ਚਾਂਦੀ ਅਤੇ 800 ਮੀਟਰ ਦੌੜ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ 2024 ਵਿੱਚ ਅਹਿਮਦਾਬਾਦ ਵਿੱਚ ਵੀ ਨੈਸ਼ਨਲ ਖੇਡਾਂ ਵਿੱਚ ਉਸ ਨੇ ਸੋਨ ਤਗ਼ਮਾ ਜਿੱਤਿਆ ਸੀ। ਪ੍ਰਭਨੂਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਹੁਣ ਤੱਕ ਕੁੱਲ 20 ਤਗ਼ਮੇ ਜਿੱਤੇ ਹਨ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਲਈ ਲੱਖ ਰੁਪਏ ਦਿੱਤੇ
ਪਠਾਨਕੋਟ: ਪ੍ਰਿੰਸੀਪਲ/ ਹੈਡਮਾਸਟਰ ਕੇਡਰ ਯੂਨੀਅਨ ਪਠਾਨਕੋਟ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਿੰਦਰ ਸੈਣੀ ਪ੍ਰਿੰਸੀਪਲ ਡਾਈਟ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ (ਜਨਰਲ) ਵਿਕਰਮਜੀਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮਿਸ਼ਨ ਚੜ੍ਹਦੀਕਲਾ ਤਹਿਤ ਹੜ੍ਹ ਪੀੜਤਾਂ ਲਈ ਇੱਕ ਲੱਖ ਰੁਪਏ ਦਾ ਬੈਂਕ ਡਰਾਫਟ ਸੌਂਪਿਆ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ ਵੀ ਹਾਜ਼ਰ ਸਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਹਰਿੰਦਰ ਸੈਣੀ ਨੇ ਦੱਸਿਆ ਕਿ ਪ੍ਰਿੰਸੀਪਲ/ਹੈਡਮਾਸਟਰ ਕੇਡਰ ਯੂਨੀਅਨ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਇਸ ਮੌਕੇ ਤੇ ਪ੍ਰਿੰਸੀਪਲ ਬਲਵਿੰਦਰ ਕੁਮਾਰ, ਪ੍ਰਿੰਸੀਪਲ ਅਜੇ ਗੁਪਤਾ, ਪ੍ਰਿੰਸੀਪਲ ਰਾਕੇਸ਼ ਮਹਾਜਨ, ਪ੍ਰਿੰਸੀਪਲ ਰਾਜਿੰਦਰ ਸਿੰਘ, ਪ੍ਰਿੰਸੀਪਲ ਤਾਜ ਸਿੰਘ, ਹੈਡਮਾਸਟਰ ਰਾਜ ਮੋਹਨ ਹਾਜ਼ਰ ਸਨ। -ਪੱਤਰ ਪ੍ਰੇਰਕ
ਅਚਾਰੀਆ ਸਤਵਿੰਦਰ ਦਾ ਸਨਮਾਨ
ਦੀਨਾਨਗਰ: ਜੋਤਸ਼ੀ ਤੇ ਲਾਈਫ਼ ਕੋਚ ਅਚਾਰੀਆ ਸਤਵਿੰਦਰ ਦਾ ਟਾਕ ਸ਼ੋਅ ਇੱਥੋਂ ਦੇ ਐੱਸਐੱਸਐੱਮ ਕਾਲਜ ਵਿੱਚ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਆਰ ਕੇ ਤੁਲੀ, ਪ੍ਰੋਫੈਸਰ ਪ੍ਰਬੋਧ ਗਰੋਵਰ, ਪ੍ਰੋਫੈਸਰ ਸੁਬੀਰ ਰਗਬੋਤਰਾ ਅਤੇ ਸਮੂਹ ਕਾਲਜ ਸਟਾਫ਼ ਨੇ ਉਨ੍ਹਾਂ ਸਵਾਗਤ ਕੀਤਾ । ਇਹ ਸਮਾਗਮ ਡੀ ਆਈ ਬੀ ਈਵੈਂਟਸ ਵੱਲੋਂ ਕਰਵਾਇਆ ਗਿਆ ਸੀ। ਡੀ ਆਈ ਬੀ ਈਵੈਂਟਸ ਦੇ ਡਾਇਰੈਕਟਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਟਾਕ ਸ਼ੋਅ ਸਿਰਫ਼ ਇਕ ਲੈਕਚਰ ਨਹੀਂ, ਸਗੋਂ ਇੱਕ ਵਿਸ਼ਵ ਪੱਧਰੀ ਅੰਦੋਲਨ ਹੈ। ਇਸ ਮੌਕੇ ਪ੍ਰੋ. ਸੁਸ਼ਮਾ ਦੇਵੀ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਮਨਜੀਤ, ਪ੍ਰੋ. ਦੀਪਿਕਾ, ਪ੍ਰੋ. ਸਾਨੀ, ਪ੍ਰੋ. ਕਿਰਤੀ, ਪ੍ਰੋ. ਕਾਜਲ, ਅਭਿਸ਼ੇਕ ਠਾਕੁਰ, ਸੰਨ੍ਹੀ ਜੰਮੂ, ਸੰਧਿਆ ਜੰਮੂ, ਬੀਰਾ ਘਰੋਟੀਆਂ, ਇੰਸਪੈਕਟਰ ਦੇਵਿੰਦਰ ਸਿੰਘ, ਪਰਮਿੰਦਰ ਸੈਣੀ ਆਦਿ ਮੌਜੂਦ ਸਨ| -ਨਿੱਜੀ ਪੱਤਰ ਪ੍ਰੇਰਕ