ਨਿਮਾਜ਼ੀਪੁਰ ਦਾ 28 ਵਾਂ ਕਬੱਡੀ ਟੂਰਨਾਮੈਂਟ ਅੱਜ
ਇਥੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਨਿਮਾਜ਼ੀਪੁਰ ਵੱਲੋਂ ਆਪਣਾ ਸਲਾਨਾ 28 ਵਾਂ ਕਬੱਡੀ ਟੂਰਨਾਮੈਂਟ 13 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪ੍ਰਬੰਧਕ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸਰਪੰਚ...
Advertisement
ਇਥੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਨਿਮਾਜ਼ੀਪੁਰ ਵੱਲੋਂ ਆਪਣਾ ਸਲਾਨਾ 28 ਵਾਂ ਕਬੱਡੀ ਟੂਰਨਾਮੈਂਟ 13 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪ੍ਰਬੰਧਕ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸਰਪੰਚ ਬਲਕਾਰ ਸਿੰਘ ਟੁਰਨਾ ਅਤੇ ਪਰਵਾਸੀ ਭਾਰਤੀ ਬਖਸ਼ੀਸ਼ ਸਿੰਘ ਟੁਰਨਾ ਕਰਨਗੇ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਟੂਰਨਾਮੈਂਟ ’ਚ ਚੋਟੀ ਦੀਆਂ 65 ਕਿਲੋ ਵਰਗ ਭਾਰ ਅਤੇ ਓਪਨ ਦੀਆਂ 8-8 ਟੀਮਾਂ ਦੇ ਮੁਕਾਬਲੇ ਹੋਣਗੇ।
Advertisement
Advertisement
×