ਅੰਮ੍ਰਿਤਸਰ ਵਿੱਚ ਰਾਤਰੀ ਸਫ਼ਾਈ ਮੁਹਿੰਮ ਸ਼ੁਰੂ
ਨਗਰ ਨਿਗਮ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਨੂੰ ਸਫ਼ਾਈ ਮੁਹਿੰਮ ਦੀ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਸ਼ੁਰੂ ਮੁਹਿੰਮ ਦਾ ਮਕਸਦ ਰਾਤ ਦੇ ਸਮੇਂ, ਜਦੋਂ ਆਵਾਜਾਈ ਘੱਟ ਹੁੰਦੀ ਹੈ, ਸਫ਼ਾਈ ਕਾਰਜ ਕਰਨ...
ਨਗਰ ਨਿਗਮ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਨੂੰ ਸਫ਼ਾਈ ਮੁਹਿੰਮ ਦੀ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਸ਼ੁਰੂ ਮੁਹਿੰਮ ਦਾ ਮਕਸਦ ਰਾਤ ਦੇ ਸਮੇਂ, ਜਦੋਂ ਆਵਾਜਾਈ ਘੱਟ ਹੁੰਦੀ ਹੈ, ਸਫ਼ਾਈ ਕਾਰਜ ਕਰਨ ਨਾਲ ਸ਼ਹਿਰ ਦੀ ਸਫ਼ਾਈ ਦੇ ਮਿਆਰ ਨੂੰ ਹੋਰ ਸੁਧਾਰਨਾ ਹੈ। ਇਸ ਨਾਲ ਕੂੜਾ-ਕਰਕਟ ਇਕੱਠਾ ਕਰਨ ਵਰਗੇ ਕੰਮ ਦਿਨ ਸਮੇਂ ਲੋਕਾਂ ਦੀ ਆਵਾਜਾਈ ’ਚ ਰੁਕਾਵਟ ਬਿਨਾਂ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੇ ਜਾ ਸਕਣਗੇ।
ਨਿਗਮ ਕਮਿਸ਼ਨਰ ਸ਼ੇਰਗਿੱਲ ਨੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਕਰਮਚਾਰੀਆਂ ਨਾਲ ਸਹਿਯੋਗ ਕਰਨ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ। ਉਨ੍ਹਾਂ ਦੱਸਿਆ ਕਿ ਸਫ਼ਾਈ ਟੀਮਾਂ ਨੂੰ ਮੁੱਖ ਬਾਜ਼ਾਰਾਂ, ਧਾਰਮਿਕ ਸਥਾਨਾਂ ਅਤੇ ਵਿਅਸਤ ਚੌਰਾਹਿਆਂ ‘ਤੇ ਰਣਨੀਤਿਕ ਤੌਰ ‘ਤੇ ਤੈਨਾਤ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਖੇਤਰਾਂ ‘ਚ ਸਫਾਈ ਹੋ ਸਕੇ। ਰਾਤਰੀ ਸਫ਼ਾਈ ਮੁਹਿੰਮ ਹੇਠ ਪਹਿਲੇ ਪੜਾਅ ’ਚ ਧਾਰਮਿਕ ਸਥਾਨਾਂ, ਹੈਰੀਟੇਜ ਸਟਰੀਟ, ਮੁੱਖ ਸੜਕਾਂ, ਬਾਜ਼ਾਰਾਂ ਅਤੇ ਸੈਲਾਨੀ ਇਲਾਕਿਆਂ ’ਚ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਹੌਲੀ-ਹੌਲੀ ਲੋਕਾਂ ਦੀ ਪ੍ਰਤੀਕਿਰਿਆ ਤੇ ਲੋੜ ਅਨੁਸਾਰ ਹੋਰ ਇਲਾਕਿਆਂ ਤੱਕ ਫੈਲਾਇਆ ਜਾਵੇਗਾ। ਉਨ੍ਹਾਂ ਸ਼ਹਿਰੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਦਾ ਸਹਿਯੋਗ ਕਰਨ।

