ਘਰ ਆਈ ਭਤੀਜੀ ਦੀ ਚਾਚੇ ਤੇ ਪਰਿਵਾਰਿਕ ਮੈਂਬਰਾਂ ਵਲੋਂ ਕੁੱਟਮਾਰ
ਪੱਤਰ ਪ੍ਰੇਰਕ
ਫਗਵਾੜਾ, 31 ਅਗਸਤ
ਇੱਥੋਂ ਦੇ ਮੁਹੱਲਾ ਗੁਰੂ ਤੇਗ ਬਹਾਦੁਰ ਨਗਰ ਟਿੱਬੀ ਵਿੱਖੇ ਬਰਸਾਤੀ ਮੌਸਮ ਦੌਰਾਨ ਚਾਚੀ ਦੇ ਘਰ ਦੀ ਹਾਲਤ ਦੇਖਣ ਆਈ ਭਤੀਜੀ ਦੀ ਚਾਚੇ ਵਲੋਂ ਕੁੱਟਮਾਰ ਕਰਨ ਦੇ ਸਬੰਧ ’ਚ ਤਿੰਨ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਐਸਐਚਓ ਸਿਟੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਹਰਪ੍ਰੀਤ ਕੌਰ ਪਤਨੀ ਪ੍ਰਦੀਪ ਵਾਸੀ ਪਿੰਡ ਬਿਲਹੋਰਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 23 ਅਗਸਤ ਨੂੰ ਉਸ ਚਾਚੀ ਗੁਰਜੀਤ ਕੌਰ ਦਾ ਫ਼ੋਨ ਆਇਆ ਕਿ ਬਰਸਾਤੀ ਮੌਸਮ ਹੈ ਤੇ ਤੁਸੀਂ ਸਾਡੇ ਘਰ ਗੇੜਾ ਮਾਰ ਆਈਉ।
ਜਦੋਂ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਗੇੜਾ ਮਾਰਨ ਆਈ ਤੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਚਾਚਾ, ਉਸਦੀ ਪਤਨੀ ਤੇ ਉਸਦਾ ਲੜਕਾ ਆਇਆ ਤੇ ਇਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੱਤੀਆਂ। ਜਿਸ ਸਬੰਧ ’ਚ ਪੁਲੀਸ ਨੇ ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਪਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।