ਨਰਪਿੰਦਰ ਤੇ ਰਾਜੇਸ਼ ਕੁਮਾਰ ਮੋਹਰੀ ਵਿਗਿਆਨੀਆਂ ਦੀ ਸੂਚੀ ’ਚ
ਅੰਮ੍ਰਿਤਸਰ/ਦਸੂਹਾ (ਮਨਮੋਹਨ ਸਿੰਘ ਢਿੱਲੋਂ/ਭਗਵਾਨ ਦਾਸ ਸੰਦਲ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਗ੍ਰਾਫਿਕ ਏਰਾ ਯੂਨੀਵਰਸਿਟੀ, ਦੇਹਰਾਦੂਨ ਦੇ ਵਾਈਸ ਚਾਂਸਲਰ ਪ੍ਰੋ. ਨਰਪਿੰਦਰ ਸਿੰਘ ਅਤੇ ਦਸੂਹਾ ਦੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਦੇ ਪ੍ਰੋ. ਡਾ. ਰਾਜੇਸ਼ ਕੁਮਾਰ ਨੂੰ...
ਅੰਮ੍ਰਿਤਸਰ/ਦਸੂਹਾ (ਮਨਮੋਹਨ ਸਿੰਘ ਢਿੱਲੋਂ/ਭਗਵਾਨ ਦਾਸ ਸੰਦਲ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਗ੍ਰਾਫਿਕ ਏਰਾ ਯੂਨੀਵਰਸਿਟੀ, ਦੇਹਰਾਦੂਨ ਦੇ ਵਾਈਸ ਚਾਂਸਲਰ ਪ੍ਰੋ. ਨਰਪਿੰਦਰ ਸਿੰਘ ਅਤੇ ਦਸੂਹਾ ਦੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਦੇ ਪ੍ਰੋ. ਡਾ. ਰਾਜੇਸ਼ ਕੁਮਾਰ ਨੂੰ ਐਲਸਵੀਅਰ ਅਤੇ ਸਟੈਨਫੋਰਡ ਯੂਨੀਵਰਸਿਟੀ ਦੀ 2025 ਦੀ ਰੈਂਕਿੰਗ ਵਿੱਚ ਵਿਸ਼ਵ ਦੇ ਮੋਹਰੀ ਦੋ ਫੀਸਦ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਪ੍ਰੋ. ਨਰਪਿੰਦਰ ਸਿੰਘ ਜੇ ਸੀ ਬੋਸ ਨੈਸ਼ਨਲ ਫੈਲੋ ਵਜੋਂ, ਉਹ ਭਾਰਤ ਵਿੱਚ ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਤੇ ਭੋਜਨ ਵਿਗਿਆਨ ਵਿੱਚ ਨੰਬਰ ਇੱਕ ’ਤੇ ਹਨ ਅਤੇ ਸਾਰੇ ਵਿਸ਼ਿਆਂ ਵਿੱਚ ਦੇਸ਼ ਵਿੱਚ 35ਵਾਂ ਸਥਾਨ ਹਾਸਲ ਕੀਤਾ ਹੈ। ਵਿਸ਼ਵ ਪੱਧਰ ’ਤੇ, ਉਹ ਖੇਤੀਬਾੜੀ ਵਿੱਚ 38ਵੇਂ, ਭੋਜਨ ਵਿਗਿਆਨ ਵਿੱਚ 23ਵੇਂ ਅਤੇ ਸਮੁੱਚੇ ਤੌਰ ’ਤੇ 3335ਵੇਂ ਸਥਾਨ ’ਤੇ ਹਨ।
ਉਧਰ, ਡਾ. ਰਾਜੇਸ਼ ਕੁਮਾਰ ਕਾਲਜ ਦੇ ਰਸਾਇਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਹਨ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਇਸ ਸਾਲ ਵੀ ਡਾ. ਰਾਜੇਸ਼ ਕੁਮਾਰ ਨੇ ਸਿੰਗਲ-ਈਅਰ ਸ਼੍ਰੇਣੀ ਵਿੱਚ 22,157ਵਾਂ ਅਤੇ ਕਰੀਅਰ-ਲੌਂਗ ਸ਼੍ਰੇਣੀ ਵਿੱਚ 1,21,119ਵਾਂ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਨੇ ਡਾ. ਰਾਜੇਸ਼ ਕੁਮਾਰ ਨੂੰ ਵਧਾਈ ਦਿੱਤੀ।