ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਗਰ ਨਿਗਮ ਵੱਲੋਂ ਬੰਗਾ ਰੋਡ ’ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਪੱਤਰ ਪ੍ਰੇਰਕ ਫਗਵਾੜਾ, 1 ਜੁਲਾਈ ਨਗਰ ਨਿਗਮ ਵਲੋਂ ਬੰਗਾ ਰੋਡ ’ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕੀਤੀ। ਇਸ ਮੌਕੇ ਹਰਜੀ...
Advertisement

ਪੱਤਰ ਪ੍ਰੇਰਕ

ਫਗਵਾੜਾ, 1 ਜੁਲਾਈ

Advertisement

ਨਗਰ ਨਿਗਮ ਵਲੋਂ ਬੰਗਾ ਰੋਡ ’ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕੀਤੀ।

ਇਸ ਮੌਕੇ ਹਰਜੀ ਮਾਨ ਨੇ ਕਿਹਾ ਕਿ ਸ਼ਹਿਰ ਵਿਆਪੀ ਸਫ਼ਾਈ ਤੇ ਸੁੰਦਰੀਕਰਨ ਮੁਹਿੰਮ ਵਿਆਪਕ ਰੂਪ ’ਚ ਚੱਲੇਗੀ। ਉਨ੍ਹਾਂ ਦੱਸਿਆ ਕਿ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦਿਵਸ ਸਬੰਧੀ ਸਮਾਗਮਾਂ ਤੇ ਨਗਰ ਕੀਰਤਨ ਦੇ ਰੂਟ ਉੱਪਰ ਮੁਕੰਮਲ ਸਾਫ ਸਫ਼ਾਈ ਕੀਤੀ ਜਾਵੇਗੀ ਅਤੇ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੰਗਾ ਰੋਡ ਦੀ ਦਿੱਖ ਨੂੰ ਚਮਕਾਉਣ ਲਈ ਜਲਦੀ ਹੀ ਬੰਗਾ ਰੋਡ ਦੇ ਨਾਲ ਸਜਾਵਟੀ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਸ਼ਹਿਰ ਨੂੰ ਇਸ ਦੀ ਇਤਿਹਾਸਕ ਅਤੇ ਅਧਿਆਤਮਿਕ ਵਿਰਾਸਤ ਨਾਲ ਜੋੜਨ ਵਾਲੀ ਮੁੱਖ ਸੜਕ ਹੋਣ ਦੇ ਨਾਤੇ, ਬੰਗਾ ਰੋਡ ਨੂੰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਐਕਸੀਅਨ ਹਰਦੀਪ ਕੁਮਾਰ ਬਿਜਲੀ ਬੋਰਡ, ਤਰਨਜੀਤ ਸਿੰਘ ਕਿੰਨੜਾ, ਸੁਖਦੇਵ ਕਾਕਾ, ਚੇਤਨ ਬਜਾਜ, ਸਰਬਜੀਤ ਕੰਡਾ, ਇਸ਼ਾਨ ਪਸਰੀਚਾ ਤੇ ਵਿਜੇ ਕੁਮਾਰ ਦਾਦਰ ਆਦਿ ਸ਼ਾਮਿਲ ਸਨ।

Advertisement