ਪਰਨਾ ਫਸਣ ਕਾਰਨ ਮੋਟਰਸਾਈਕਲ ਸਵਾਰ ਹਲਾਕ
ਬਲਵਿੰਦਰ ਸਿੰਘ ਭੰਗੂ ਭੋਗਪੁਰ, 4 ਜੂਨ ਦਾਣਾ ਮੰਡੀ ਭੋਗਪੁਰ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਕੰਧਾਲਾ ਗੁਰੂ...
ਬਲਵਿੰਦਰ ਸਿੰਘ ਭੰਗੂ
ਭੋਗਪੁਰ, 4 ਜੂਨ
ਦਾਣਾ ਮੰਡੀ ਭੋਗਪੁਰ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਕੰਧਾਲਾ ਗੁਰੂ ਦੇ ਦੋ ਨੌਜਵਾਨ ਸਾਹਿਲ ਪੁੱਤਰ ਕਸ਼ਮੀਰ ਅਤੇ ਸਾਹਿਲ ਪੁੱਤਰ ਦਲਬਾਗ ਸ਼ਹਿਰ ਵਿੱਚ ਕੌਮੀ ਮਾਰਗ ’ਤੇ ਬਣੀ ਸਰਵਿਸ ਲੇਨ ’ਤੇ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ ਤਾਂ ਮੋਟਰਸਾਈਕਲ ਚਾਲਕ ਸਾਹਿਲ ਪੁੱਤਰ ਕਸ਼ਮੀਰ ਦੇ ਮੂੰਹ ਉੱਪਰ ਲਏ ਪਰਨੇ ਦਾ ਇੱਕ ਪਾਸਾ ਹਵਾ ਨਾਲ ਉੱਡ ਕੇ ਸਰਵਿਸ ਲਾਇਨ ਨਾਲ ਲੱਗੀਆਂ ਲੋਹੇ ਦੀਆਂ ਗਰਿੱਲਾਂ ਨਾਲ ਫਸ ਗਿਆ ਅਤੇ ਪਰਨੇ ਦਾ ਦੂਜਾ ਹਿੱਸਾ ਧੌਣ ਦੇ ਦੁਆਲੇ ਹੋਣ ਕਰਕੇ ਉਹ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠਾ ਜਿਸ ਕਰਕੇ ਸੜਕ ਉੱਪਰ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਦੂਜਾ ਨੌਜਵਾਨ ਸਾਹਿਲ ਪੁੱਤਰ ਦਲਬਾਗ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਜੌਹਲ ਹਸਪਤਾਲ ਭੋਗਪੁਰ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਹੈ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਮੌਕੇ ’ਤੇ ਹੀ ਪਹੁੰਚ ਗਈ ਜਿਨ੍ਹਾਂ ਜ਼ਖ਼ਮੀ ਹਾਲਤ ਵਿੱਚ ਸਾਹਿਲ ਪੁੱਤਰ ਦਲਬਾਗ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਅਤੇ ਸਾਹਿਲ ਪੁੱਤਰ ਕਸ਼ਮੀਰ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ। ਪੁਲੀਸ ਅਧਿਕਾਰੀਆਂ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

