Advertisement
ਨੇੜਲੇ ਪਿੰਡ ਉੱਚੀ ਬੱਸੀ ਫੋਜ਼ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਮਾਂ-ਪੁੱਤ ਦੀ ਮੋਕੇ ‘ਤੇ ਹੀ ਮੌਤ ਹੋ ਗਈ, ਜਦੋਕਿ ਪਿੳ-ਧੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੀਰਾ ਮਿਨਹਾਸ (34) ਪਤਨੀ ਸ਼ਕਤੀ ਸਿੰਘ ਅਤੇ ਹਰਿਆਸ (5) ਪੁੱਤਰ ਸ਼ਕਤੀ ਸਿੰਘ ਵਾਸੀ ਸਾਂਬਾ (ਜੰਮੂ) ਵਜੋਂ ਹੋਈ ਹੈ।
ਗੰਭੀਰ ਜ਼ਖ਼ਮੀ ਸ਼ਕਤੀ ਸਿੰਘ (36) ਪੁੱਤਰ ਸੁਭਾਸ਼ ਸਿੰਘ ਤੇ ਉਸ ਦੀ ਧੀ ਤਮੰਨਾ (3) ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
Advertisement
ਜਾਣਕਾਰੀ ਅਨੁਸਾਰ ਸ਼ਕਤੀ ਸਿੰਘ ਸਵਿਫਟ ਕਾਰ ‘ਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਜੰਮੂ ਤੋਂ ਦਿੱਲੀ ਜਾ ਰਿਹਾ ਸੀ।
Advertisement
ਪੁਲੀਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
×