ਦੋ ਦਰਜਨ ਤੋਂ ਵੱਧ ਤ੍ਰਿਵੈਣੀ ਦੇ ਬੂਟੇ ਲਾਏ
ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਹਰਵੇਲ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪੱਦੀ ਸੂਰਾ ਸਿੰਘ ਵਿੱਚ ਮੁੱਖ ਅਧਿਆਪਕ ਜਸਬੀਰ ਸਿੰਘ ਅਤੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਲਗਭਗ ਦੋ ਦਰਜਨ ਤੋਂ ਵੱਧ ਵਿਰਾਸਤੀ ਤ੍ਰਿਵੈਣੀ (ਬੋਹੜ, ਪਿੱਪਲ...
Advertisement
ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਹਰਵੇਲ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪੱਦੀ ਸੂਰਾ ਸਿੰਘ ਵਿੱਚ ਮੁੱਖ ਅਧਿਆਪਕ ਜਸਬੀਰ ਸਿੰਘ ਅਤੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਲਗਭਗ ਦੋ ਦਰਜਨ ਤੋਂ ਵੱਧ ਵਿਰਾਸਤੀ ਤ੍ਰਿਵੈਣੀ (ਬੋਹੜ, ਪਿੱਪਲ ਅਤੇ ਨਿੰਮ) ਦੇ ਬੂਟੇ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਆਸਟਰੇਲੀਅਨ ਕਿੱਕਰ, ਅੰਬ, ਜਾਮਣ, ਆਵਲਾ, ਸੁਹੰਜਣਾ ਅਤੇ ਅਮਰੂਦ ਦੇ ਬੂਟੇ ਵੀ ਲਗਾਏ। ਇਸ ਮੌਕੇ ਸੋਸ਼ਲ ਵੈਲਫੇਅਰ ਸੁਸਾਇਟੀ ਤੋਂ ਧਰਮਜੀਤ ਸਿੰਘ, ਸੇਵਾ ਮੁਕਤ ਇੰਸਪੈਕਟਰ ਪ੍ਰੇਮ ਸਿੰਘ ਬਗਵਾਈ ਨੇ ਸੰਬੋਧਨ ਕੀਤਾ। ਇਸ ਮੌਕੇ ਹੈਡ ਮਾਸਟਰ ਜਸਬੀਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਸਟਾਫ ਮੈਂਬਰ ਮਾਸਟਰ ਵਿਸ਼ਾਲ, ਮੈਡਮ ਕਮਲਜੀਤ ਕੌਰ ਤੇ ਰਜਨੀਸ਼ ਕੌਰ, ਆਂਗਣਵਾੜੀ ਵਰਕਰ ਲਖਵਿੰਦਰ ਕੌਰ ਸਣੇ ਵਿਦਿਆਰਥੀ ਹਾਜ਼ਰ ਸਨ।
Advertisement