ਭਗਵਾਨ ਦਾਸ ਸੰਦਲਦਸੂਹਾ, 1 ਜੂਨਇੱਥੇ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਲੋਕਾਂ ਵਿੱਚ ਜ਼ਮੀਨੀ ਪੱਧਰ ’ਤੇ ਵਿਚਰਨ ਦੇ ਮਾਮਲੇ ਵਿੱਚ ਮਕਬੂਲੀਅਤ ਖੱਟ ਰਹੇ ਹਨ। ਉਹ ਨਾ ਸਿਰਫ ਸਮਾਗਮਾਂ ਵਿੱਚ ਹਾਜ਼ਰੀ ਲਵਾਉਂਦੇ ਹਨ, ਬਲਕਿ ਅਕਸਰ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵੀ ਰੁਬਰੂ ਹੋ ਕੇ ਉਨਾਂ ਦਾ ਹਾਲ-ਚਾਲ ਪੁੱਛਦੇ ਹਨ। ਪਿੰਡ ਗੋਰਸੀਆ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਵਿਧਾਇਕ ਘੁੰਮਣ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਸੁਣਦੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਬਣਦੀ ਕਾਰਵਾਈ ਕਰਦੇ ਹਨ। ਅਰਵਿੰਦਰ ਪਾਲ ਸਿੰਘ ਰਾਜੂ ਠੁਕਰਾਲ ਦੱਸਿਆ ਕਿ ਵਿਧਾਇਕ ਘੁੰਮਣ ਦੀ ਖਾਸੀਅਤ ਹੈ ਕਿ ਉਹ ਲੋਕਾਂ ਦੀ ਖੁਸ਼ੀ ਤੇ ਗਮੀ ਦੇ ਹਰ ਮੌਕੇ `ਤੇ ਪਹਿਲ ਦੇ ਅਧਾਰ ’ਤੇ ਹਾਜ਼ਰੀ ਲਵਾਉਂਦੇ ਹਨ।