ਵਿਧਾਇਕ ਨੇ ਢਾਹਾਂ ਕਲੇਰਾਂ ’ਚ ਵਿਕਾਸ ਕੰਮ ਸ਼ੁਰੂ ਕਰਵਾਏ
ਹਲਕਾ ਵਿਧਾਇਕ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਢਾਹਾਂ ਕਲੇਰਾਂ ਵਿੱਚ ਸੰਪਰਕ ਸੜਕ ਦੇ ਨਿਰਮਾਣ ਕਾਰਜ ਦੀ ਆਰੰਭਤਾ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਸੰਪਰਕ ਸੜਕ ’ਤੇ ਪੰਜਾਬ ਮੰਡੀ ਬੋਰਡ ਵੱਲੋਂ 40 ਲੱਖ ਰੁਪਏ ਖਰਚੇ ਜਾਣਗੇ। ਉਪਰੰਤ ਉਹ ਗੁਰੂ...
ਵਿਕਾਸ ਕੰਮ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਅਤੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ। -ਫੋਟੋ: ਮਜਾਰੀ
Advertisement
ਹਲਕਾ ਵਿਧਾਇਕ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਢਾਹਾਂ ਕਲੇਰਾਂ ਵਿੱਚ ਸੰਪਰਕ ਸੜਕ ਦੇ ਨਿਰਮਾਣ ਕਾਰਜ ਦੀ ਆਰੰਭਤਾ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਸੰਪਰਕ ਸੜਕ ’ਤੇ ਪੰਜਾਬ ਮੰਡੀ ਬੋਰਡ ਵੱਲੋਂ 40 ਲੱਖ ਰੁਪਏ ਖਰਚੇ ਜਾਣਗੇ। ਉਪਰੰਤ ਉਹ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਦਾ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਉਨ੍ਹਾਂ ਨਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਅਤੇ ਸਿੱਖਿਆ ਸੇਵਾਵਾਂ ਦੀ ਸਾਂਝ ਵੀ ਪਾਈ। ਇਸ ਮੌਕੇ ਆਪ ਆਗੂ ਸੋਹਣ ਲਾਲ ਢੰਡਾ, ਡਾਇਰੈਕਟਰ ਸਿੱਖਿਆ ਪ੍ਰੋ. ਹਰਬੰਸ ਸਿੰਘ ਬੋਲੀਨਾ, ਐਕਸੀਅਨ ਗੌਰਵ ਭੱਟੀ, ਬਾਬਾ ਗੁਰਜੀਤ ਸਿੰਘ ਸੰਗਤੀਪੁਰ, ਨਵਦੀਪ ਸਿੰਘ ਸੰਧੂ, ਮੈਡੀਕਲ ਸੁਪਰਡੈਂਟ ਜਸਦੀਪ ਸਿੰਘ ਸੈਣੀ ਵੀ ਸ਼ਾਮਲ ਸਨ।
Advertisement
Advertisement