ਵਿਧਾਇਕ ਘੁੰਮਣ ਵੱਲੋਂ ਡਰਾਈਵਿੰਗ ਟੈਸਟਿੰਗ ਟਰੈਕ ਦਾ ਦੌਰਾ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਖੇੜਾ ਕੋਟਲੀ ਨੇੜੇ ਸਥਿਤ ਅਟੋਮੇਟਿਡ ਡਰਾਈਵਿੰਗ ਟੈਸਟਿੰਗ ਟਰੈਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਘੁੰਮਣ ਨੇ ਡਰਾਈਵਿੰਗ ਟੈਸਟਿੰਗ ਟਰੈਕ ਦੀ ਸਮੀਖਿਆ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਤਕਨੀਕੀ ਕਾਰਨਾਂ ਕਰਕੇ ਇਹ ਟਰੈਕ...
Advertisement
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਖੇੜਾ ਕੋਟਲੀ ਨੇੜੇ ਸਥਿਤ ਅਟੋਮੇਟਿਡ ਡਰਾਈਵਿੰਗ ਟੈਸਟਿੰਗ ਟਰੈਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਘੁੰਮਣ ਨੇ ਡਰਾਈਵਿੰਗ ਟੈਸਟਿੰਗ ਟਰੈਕ ਦੀ ਸਮੀਖਿਆ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਤਕਨੀਕੀ ਕਾਰਨਾਂ ਕਰਕੇ ਇਹ ਟਰੈਕ ਬੰਦ ਪਿਆ ਸੀ ਤੇ ਹੁਣ ਇਸ ਨੂੰ ਮੁੜ ਚਾਲੂ ਕਰਵਾਇਆ ਗਿਆ ਹੈ। ਉਨ੍ਹਾਂ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਇੱਥੇ ਲਾਇਸੈਂਸ ਬਣਾਉਣ ਲਈ ਆਉਣ ਵਾਲੇ ਲੋਕਾਂ ਦਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਡਰਾਈਵਿੰਗ ਟੈਸਟ ਪੂਰੀ ਤਰ੍ਹਾਂ ਤਕਨੀਕੀ, ਪਾਰਦਰਸ਼ੀ ਢੰਗ ਨਾਲ ਅਤੇ ਰਿਸ਼ਵਤ ਤੋਂ ਰਹਿਤ ਰੱਖਣ ਦੀ ਸਖਤ ਹਦਾਇਤ ਕਰਦਿਆਂ ਕਿਹਾ ਜੇਕਰ ਕੋਈ ਮੁਲਾਜ਼ਮ ਲੋਕਾਂ ਨਾਲ ਦੁਰਵਿਹਾਰ ਜਾਂ ਕੰਮ ’ਚ ਟਾਲਮਟੋਲ ਕਰਦਾ ਹੈ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਵਾਂਗੇ। ਵਿਧਾਇਕ ਘੁੰਮਣ ਨੇ ਕਿਹਾ ਕਿ ਕਿਸੇ ਕਿਸਮ ਦੀ ਪ੍ਰੇਸ਼ਾਨੀ ਦੇ ਚੱਲਦਿਆ ਲੋਕ ਉਨ੍ਹਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ। ਉਨ੍ਹਾਂ ਸਖਤ ਸ਼ਬਦਾਂ ਵਿੱਚ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਕਿ ਲੋਕ ਸੇਵਾ ਇੱਕ ਜ਼ਿੰਮੇਵਾਰੀ ਹੈ, ਨਾ ਕਿ ਲਾਭ ਲੈਣ ਦਾ ਸਾਧਨ। ਵਿਧਾਇਕ ਨੇ ਦੋਰੇ ਦੌਰਾਨ ਟੈਸਟ ਦੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ ਅਤੇ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਸਟਾਫ ਨਾਲ ਵਿਚਾਰ-ਚਰਚਾ ਵੀ ਕੀਤੀ। ਇਸ ਮੌਕੇ ਹਰਜੀਤ ਸਿੰਘ ਅਤੇ ਜਗਦੀਸ਼ ਸਿੰਘ ਵੀ ਮੌਜੂਦ ਸਨ।
Advertisement
Advertisement