ਮਿਨਹਾਸ ਵੱਲੋਂ 55 ਲੱਖ ਦੀ ਗ੍ਰਾਂਟ ’ਚੋਂ ਦੂਜੀ ਕਿਸ਼ਤ ਜਾਰੀ
ਭਗਵਾਨ ਦਾਸ ਸੰਦਲ
ਦਸੂਹਾ, 30 ਜੁਲਾਈ
ਇੱਥੇ ਭਾਜਪਾ ਹਲਕਾ ਜਲੰਧਰ ਦੇ ਇੰਚਾਰਜ ਸੰਜੀਵ ਮਿਨਹਾਸ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭੇਜੀ 55 ਲੱਖ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਗਈ। ਦਸੂਹਾ ਦੇ ਚਾਰ ਮੰਡਲ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੂਬਾ ਕਾਰਜਕਾਰਨੀ ਮੈਂਬਰ ਵੀ ਪੁੱਜੇ ਸਨ। ਸ੍ਰੀ ਮਿਨਹਾਸ ਨੇ ਪੰਚਾਇਤਾਂ ਨੂੰ ਗ੍ਰਾਂਟਾਂ ਦਾ ਐਸਟੀਮੇਟ ਬਣਾ ਕੇ ਬੀਡੀਪੀਓ ਦਫਤਰ ਭੇਜਣ ਲਈ ਕਿਹਾ। ਉਨ੍ਹਾਂ ਵੱਲੋਂ ਪਿੰਡ ਪੁਰਾਣਾ ਬਡਲਾ, ਪੱਤੀ ਬਾਲਮ, ਸਿੰਘਪੁਰ, ਅਦੋਚੱਕ, ਦੇਪੁਰ, ਕੋਠੀ ਅੰਧੇਰ ਪੱਤੀ, ਨੱਥੂਵਾਲ, ਰੇਪੁਰ, ਹਲੇਡ ਤੇ ਵਾਲਮੀਕ ਸਭਾ ਤਲਵਾੜਾ ਨੂੰ 2-2 ਲੱਖ ਰੁਪਏ, ਬੰਗਾਲੀਪੁਰ, ਬਾੜੀ, ਬਹਿਚੂੜ, ਬਹਦੂਲੋ, ਬਹਿਫੱਤੋ, ਬਹਿਖੁਸ਼ਾਲਾ, ਬਹਿ ਦਰਿਆ, ਭਵਨੌਰ ਪੱਤੀ, ਭਟੋਲੀ, ਬੋਦਲਾ, ਚੱਕਫਲਾ, ਡਡਰ, ਧਾਰ, ਝਿੰਗੜ ਖੁਰਦ, ਕਾਲੋਵਾਲ, ਜਾਗਲਾ, ਮਾਂਗਟ, ਨਾਰਾਇਣ ਗੜ੍ਹ, ਪੱਲੀ, ਪੰਧੇਰ, ਪੱਸੀ ਕੰਢੀ, ਰਾਜਵਾਲ ਹਾੜ ਤੇ ਰਾਮਪੁਰ ਨੂੰ 1-1 ਲੱਖ ਰੁਪਏ, ਬਹਿ ਨੰਗਲ, ਸਧਾਣੀ, ਭੰਬੋਤਾਂੜ, ਬਿਸੋਚੱਕ, ਰਛਪਾਲਮਾ ਨੂੰ ਡੇਢ-ਡੇਢ ਲੱਖ ਰੁਪਏ, ਭੰਬੋਤਪੱਤੀ ਨੂੰ 4 ਲੱਖ ਤੇ ਜਲਾਲ ਚੱਕ 50 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।
ਇਸ ਮੌਕੇ ਐਡਵੋਕੇਟ ਵਿਸ਼ਾਲ ਦੱਤਾ, ਕੈਪਟਨ ਸ਼ਾਮ ਸਿੰਘ, ਵਿਨੋਦ ਮਿੱਠੂ, ਵਿਪਨ ਕੁਮਾਰ, ਵਿਪਨ ਕੁਮਾਰ ਕਮਾਹੀ ਦੇਵੀ, ਮਾ. ਮਹਿੰਦਰ ਸਿੰਘ, ਰਮਨ ਗੋਲਡੀ, ਕੈਪਟਨ ਸ਼ਾਮ ਸਿੰਘ ਬਡਲਾ ਤੇ ਵਰਕਰ ਮੌਜੂਦ ਸਨ।